ਵਰਕ ਫਰੋਮ ਹੋਮ ਦਾ ਝਾਂਸਾ ਦੇ ਕੇ ਮਾਰੀ 1 ਲੱਖ 87 ਹਜ਼ਾਰ ਦੀ ਠੱਗੀ
Friday, Aug 11, 2023 - 05:59 PM (IST)
ਪਟਿਆਲਾ (ਬਲਜਿੰਦਰ) : ਵਰਕ ਫਰੋਮ ਹੋਮ ਦਾ ਝਾਂਸਾ ਦੇ ਕੇ ਅਣਪਛਾਤੇ ਵਿਅਕਤੀਆਂ ਨੇ ਜੋਤੀ ਪੁੱਤਰੀ ਦਰਸ਼ਨ ਸਿੰਘ ਵਾਸੀ ਆਦਰਸ਼ ਕਾਲੋਨੀ ਪਟਿਆਲਾ ਨਾਲ 1 ਲੱਖ 87 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਇਸ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਜੋਤੀ ਦੀ ਸ਼ਿਕਾਇਤ ਦੇ ਆਧਾਰ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ 420, 120 ਬੀ ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ।
ਜੋਤੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਜਾਅਲੀ ਕੰਪਨੀ ਬਣਾ ਕੇ ਵਰਕ ਫਰੋਮ ਹੋਮ ਕਰਨ ਦਾ ਝਾਂਸਾ ਦੇ ਕੇ 1 ਲੱਖ 87 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਨੇ ਪੜਤਾਲ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।