ਡੀ.ਜੇ ’ਤੇ ਨੱਚ ਰਹੇ ਦੋਸਤਾਂ ’ਚ ਹੋਈ ਬਹਿਸ, ਫਿਰ ਜਨਮ ਦਿਨ ਦੀ ਪਾਰਟੀ ਬਣੀ ਜੰਗ ਦਾ ਮੈਦਾਨ

Sunday, Aug 22, 2021 - 05:47 PM (IST)

ਡੀ.ਜੇ ’ਤੇ ਨੱਚ ਰਹੇ ਦੋਸਤਾਂ ’ਚ ਹੋਈ ਬਹਿਸ, ਫਿਰ ਜਨਮ ਦਿਨ ਦੀ ਪਾਰਟੀ ਬਣੀ ਜੰਗ ਦਾ ਮੈਦਾਨ

ਲੁਧਿਆਣਾ (ਰਾਜ) : ਡਾਬਾ ਦੇ ਇਲਾਕੇ ਵਿਚ ਕੁਝ ਦੋਸਤ ਦੇ ਜਨਮ ਦਿਨ ਦੀ ਪਾਰਟੀ ਮਨਾ ਰਹੇ ਸੀ। ਡੀ.ਜੇ ’ਤੇ ਨੱਚਦੇ ਹੋਏ ਇਕ ਨੌਜਵਾਨ ਦਾ ਹੱਥ ਦੂਜੇ ਨੂੰ ਲੱਗ ਗਿਆ। ਇਸ ਗੱਲ ਨੂੰ ਲੈ ਕੇ ਦੋ ਦੋਸਤਾਂ ਵਿਚ ਬਹਿਸ ਹੋ ਗਈ ਅਤੇ ਇਕ ਨੌਜਵਾਨ ਨੇ ਸਾਥੀਆਂ ਨੂੰ ਬੁਲਾ ਕੇ ਦੂਜੇ ’ਤੇ ਹਮਲਾ ਕਰ ਦਿੱਤਾ। ਕੁਝ ਹੀ ਪਲਾਂ ਵਿਚ ਜਨਮ ਦਿਨ ਦੀ ਪਾਰਟੀ ਜੰਗ ਦਾ ਮੈਦਾਨ ਬਣ ਗਈ। ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਅਤੇ ਇੱਟਾਂ ਪੱਥਰਾਂ ਨਾਲ ਘਰ ਦੇ ਬਾਹਰ ਖੜੇ ਵਾਹਨ ਵੀ ਤੋੜ ਦਿੱਤੇ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਸ ਨੇ ਜਤਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਸਾਹਿਲ, ਅਮ੍ਰਿਤ ਮੋਨੂ, ਰੰਗਾ, ਪ੍ਰਦੀਪ ਸਮੇਤ ਅਣਪਛਾਤੇ ਲੋਕਾਂ ’ਤੇ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਰੱਖੜੀ ਵਾਲੇ ਦਿਨ ਵਿਦੇਸ਼ੋਂ ਆਈ ਨੌਜਵਾਨ ਦੀ ਲਾਸ਼, ਇਕੱਠਿਆਂ ਹੋਇਆ ਮਾਂ-ਪੁੱਤ ਦਾ ਸਸਕਾਰ

ਜਤਿੰਦਰ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਬੇਟੇ ਸੋਰਵ ਦੇ ਦੋਸਤ ਕ੍ਰਿਸ਼ਨਾ ਦਾ ਜਨਮ ਦਿਨ ਉਸਦੇ ਘਰ ਪਾਰਟੀ ਰੱਖੀ ਸੀ। ਡੀ.ਜੇ. ਨੱਚਦੇ ਸਮੇਂ ਕ੍ਰਿਸ਼ਨਾ ਦਾ ਹੱਥ ਸਾਹਿਲ ਦੇ ਹੱਥ ਨਾਲ ਟੱਚ ਹੋ ਗਿਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਬਹਿਸ ਹੋ ਗਈ ਸੀ। ਦੋਵਾਂ ਨੂੰ ਸਮਝਾਇਆ ਤਾਂ ਸਾਹਿਲ ਉਥੋਂ ਚਲਾ ਗਿਆ ਸੀ। ਫਿਰ ਕੁਝ ਦੇਰ ਬਾਅਦ ਸਾਹਿਲ ਆਪਣੇ ਸਾਥੀਆਂ ਦੇ ਨਾਲ ਆਇਆ ਅਤੇ ਉਨ੍ਹਾਂ ਦੇ ਘਰ ’ਤੇ ਹਮਲਾ ਕਰ ਦਿੱਤਾ। ਉਸਨੇ ਉਨ੍ਹਾਂ ਨਾਲ ਕੁੱਟਮਾਰ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਬਾਹਰ ਖੜ੍ਹੇ ਵਾਹਨ ਵੀ ਤੋੜ ਦਿੱਤੇ। ਇਸ ਤੋਂ ਇਲਾਵਾ ਉਸਦੇ ਘਰ ’ਚ ਇੱਟਾਂ ਪੱਥਰ ਨਾਲ ਹਮਲਾ ਕਰ ਦਿੱਤਾ ਅਤੇ ਧਮਕਾਉਂਦੇ ਹੋਏ ਫਰਾਰ ਹੋ ਗਏ। ਉਧਰ ਐੱਸ.ਆਈ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਉਸਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸਹੁਰੇ ਘਰ ਸ਼ੱਕੀ ਹਾਲਾਤ ’ਚ ਮੌਤ, ਪਤਨੀ ਨੇ ਅਗਲੇ ਮਹੀਨੇ ਜਾਣਾ ਸੀ ਵਿਦੇਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News