ਸ਼ਿਕਾਰ ’ਤੇ ਨਿਕਲੇ 5 ਦੋਸਤ, ਗੋਲ਼ੀ ਚੱਲੀ ਇਕ ਦੀ ਹੋਈ ਮੌਤ, ਸਤਲੁਜ ’ਚ ਸੁੱਟੀ ਲਾਸ਼
Tuesday, Jun 01, 2021 - 02:51 PM (IST)
ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਗੈਰ ਕਾਨੂੰਨੀ ਤੌਰ ’ਤੇ ਸ਼ਿਕਾਰ ਕਰਦੇ ਦੋਸਤ ਹੱਥੋਂ ਗੋਲੀ ਚੱਲਣ ਕਾਰਨ ਦੋਸਤ ਦੀ ਹੀ ਜਾਨ ਚਲੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਨੇੜੇ ਪੈਂਦੇ ਸਤਲੁਜ ਦਰਿਆ ਕਿਨਾਰੇ ਵਾਪਰੀ। ਉਨ੍ਹਾਂ ਦੱਸਿਆ ਕਿ ਕੁੱਝ ਦੋਸਤ ਇਕੱਠੇ ਹੋ ਕੇ ਸ਼ਿਕਾਰ ਲਈ ਦਰਿਆ ’ਤੇ ਜਾ ਰਹੇ ਸਨ। ਸਰਬਜੀਤ ਸਿੰਘ ਰਾਜੂ ਪੁੱਤਰ ਗੁਰਮੁੱਖ ਸਿੰਘ ਵਾਸੀ ਫਤਿਹਗੜ੍ਹ ਟੱਪਰੀਆਂ, ਜਿਸ ਕੋਲ 12 ਬੋਰ ਦੀ ਬੰਦੂਕ ਵੀ ਸੀ, ਕੋਲੋਂ ਚੱਲੀ ਗੋਲ਼ੀ ਨਾਲ ਉਸਦੇ ਇਕ ਦੋਸਤ ਵਰਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਪਿੱਪਲਮਾਜਰਾ ਹਾਲ ਵਾਸੀ ਕਾਰਖਾਨਾ ਬੇਲਾ ਥਾਣਾ ਸ੍ਰੀ ਚਮਕੌਰ ਸਾਹਿਬ ਦੀ ਮੌਤ ਹੋ ਗਈ, ਜਦਕਿ ਉਸਦੇ ਦੋ ਦੋਸਤ ਓਂਕਾਰ ਸਿੰਘ ਅਤੇ ਮੰਗਲ ਸਿੰਘ ਦੋਵੇਂ ਵਾਸੀ ਸ੍ਰੀ ਚਮਕੌਰ ਸਾਹਿਬ ਉਥੋਂ ਡਰ ਕੇ ਆਪਣੇ ਘਰ ਆ ਗਏ ।
ਇਹ ਵੀ ਪੜ੍ਹੋ : 7 ਮਹੀਨੇ ਪਹਿਲਾਂ ਚਾਵਾਂ ਨਾਲ ਤੋਰੀ ਧੀ ਨੇ ਕੀਤੀ ਖ਼ੁਦਕੁਸ਼ੀ, ਗਰਭ ’ਚ ਪਲ ਰਿਹਾ ਸੀ ਬੱਚਾ
ਸਰਬਜੀਤ ਸਿੰਘ ਨੇ ਆਪਣੇ ਸਾਥੀ ਹਰਪ੍ਰੀਤ ਸਿੰਘ ਗੋਗੀ ਵਾਸੀ ਕਾਰਖਾਨਾ ਬੇਲਾ ਦੀ ਸਹਾਇਤਾ ਨਾਲ ਮ੍ਰਿਤਕ ਵਰਿੰਦਰ ਸਿੰਘ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਦਰਿਆ ਸਤਲੁਜ ਵਿਚ ਸੁੱਟ ਦਿੱਤਾ। ਉਪਰੋਕਤ ਘਟਨਾ ਤੋਂ ਬਾਅਦ ਓਂਕਾਰ ਸਿੰਘ ਨੇ ਦੂਜੇ ਦਿਨ ਖ਼ੁਦ ਥਾਣੇ ਵਿਚ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ। ਸ੍ਰੀ ਚਮਕੌਰ ਸਾਹਿਬ ਪੁਲਸ ਨੇ ਸਰਬਜੀਤ ਸਿੰਘ ਰਾਜੂ ਸਿੰਘ ਅਤੇ ਹਰਪ੍ਰੀਤ ਸਿੰਘ ਗੋਗੀ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਬਠਿੰਡਾ ਪੁਲਸ ਨੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ ’ਤੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ ’ਚ ਮਿਲੇ ਜੋੜੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?