ਦੋਸਤਾਂ ਨਾਲ ਘਰ ''ਚ ਵੜ ਕੇ ਜੋੜੇ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Sunday, Jul 12, 2020 - 03:20 PM (IST)
ਲੁਧਿਆਣਾ (ਰਿਸ਼ੀ) : ਲਵ ਮੈਰਿਜ ਕਰਵਾਉਣ ਵਾਲੇ ਨੌਜਵਾਨ ਦੀ ਭਾਲ ਵਿਚ ਲੜਕੀ ਦੇ ਪਿਤਾ ਦੇ ਨਾਲ ਜਾਣ ਦੀ ਰੰਜਿਸ਼ ਕਾਰਣ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਘਰ ਵਿਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜੋੜੇ ਨੂੰ ਜ਼ਖ਼ਮੀ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਸ ਨੇ ਯਾਦਵਿੰਦਰ ਸਿੰਘ ਨਿਵਾਸੀ ਦੁੱਗਰੀ ਦੀ ਸ਼ਿਕਾਇਤ 'ਤੇ ਨੌਜਵਾਨ ਭੁਪਿੰਦਰ ਸਿੰਘ ਅਤੇ ਉਸ ਦੇ ਦੋਸਤਾਂ ਮਨਪ੍ਰੀਤ ਸਿੰਘ, ਹਨੀ ਅਤੇ ਤਰਨਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜ਼ਖ਼ਮੀ ਨੇ ਦੱਸਿਆ ਕਿ 8 ਜੁਲਾਈ ਰਾਤ 10.30 ਵਜੇ ਉਹ ਆਪਣੇ ਘਰ ਦੇ ਬਾਹਰ ਫੋਨ 'ਤੇ ਗੱਲ ਕਰ ਰਿਹਾ ਸੀ ਕਿ ਭੁਪਿੰਦਰ ਸਿੰਘ ਉਥੇ ਆ ਕੇ ਗਾਲ੍ਹਾਂ ਕੱਢਣ ਲੱਗ ਪਿਆ ਅਤੇ ਵਿਰੋਧ ਕਰਨ 'ਤੇ ਹੱਥੋ-ਪਾਈ 'ਤੇ ਉਤਰ ਆਇਆ ਅਤੇ ਆਪਣੇ ਸਾਥੀਆਂ ਨੂੰ ਬੁਲਾ ਲਿਆ, ਜਿੰਨ੍ਹਾਂ ਨੇ ਘਰ ਵਿਚ ਵੜ ਕੇ ਉਸ ਨਾਲ ਅਤੇ ਪਤਨੀ ਨਾਲ ਕੁੱਟ-ਮਾਰ ਕੀਤੀ ਕਿਉਂਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਲੜਕੀ ਨੇ ਉਪਰੋਕਤ ਦੋਸ਼ੀ ਨਾਲ ਲਵ-ਮੈਰਿਜ ਕਰਵਾਈ ਸੀ ਅਤੇ ਉਹ ਲੜਕੀ ਦੇ ਪਿਤਾ ਨਾਲ ਬੇਟੀ ਦੀ ਭਾਲ ਵਿਚ ਜਾਂਦਾ ਸੀ। ਇਸੇ ਰੰਜਿਸ਼ ਕਾਰਣ ਹਮਲਾ ਕੀਤਾ ਗਿਆ।