ਪਾਤੜਾਂ : ਦੋਸਤ ਦੀ ਪਤਨੀ ਨਾਲ ਬਣ ਗਏ ਨਜਾਇਜ਼ ਸੰਬੰਧ, ਇਕਲੌਤੇ ਪੁੱਤ ਦੀ ਗਈ ਜਾਨ
Saturday, May 30, 2026 - 11:59 AM (IST)
ਪਾਤੜਾਂ (ਲਾਲ ਸਿੰਘ ਚੋਪੜਾ) : ਸਬ ਡਿਵੀਜ਼ਨ ਪਾਤੜਾਂ ਅਧੀਨ ਪੈਂਦੇ ਪਿੰਡ ਦੁਗਾਲ ਕਲਾਂ ਦਾ ਇਕ ਨਾਬਾਲਗ ਮੁੰਡਾ ਨਜਾਇਜ਼ ਸਬੰਧਾਂ ਦੀ ਭੇਟ ਚੜ੍ਹ ਗਿਆ ਜਿਸ ਦੀ ਜ਼ਹਿਰੀਲੀ ਦਵਾਈ ਪੀਣ ਕਾਰਨ ਮੌਤ ਹੋ ਗਈ। ਪੁਲਸ ਵੱਲੋਂ ਪਤੀ-ਪਤਨੀ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਲੜਕੇ ਦੀ ਮਾਤਾ ਜਸਵਿੰਦਰ ਕੌਰ ਵੱਲੋਂ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਦੱਸਿਆ ਕਿ ਮੇਰੇ ਇਕਲੌਤੇ ਲੜਕੇ ਮਨਿੰਦਰ ਸਿੰਘ (16) ਦੀ ਦੋਸਤੀ ਪਿੰਡ ਦੇ ਹੀ ਹਰਜੀਤ ਸਿੰਘ ਨਾਲ ਹੋ ਗਈ ਸੀ ਜਿਸ ਦੌਰਾਨ ਉਸਦੇ ਨਾਜਾਇਜ਼ ਸਬੰਧ ਉਸ ਦੀ ਪਤਨੀ ਮਨਜੀਤ ਕੌਰ ਨਾਲ ਬਣ ਗਏ ਜਦੋਂ ਇਸ ਬਾਰੇ ਉਸਦੇ ਪਤੀ ਹਰਜੀਤ ਸਿੰਘ ਨੂੰ ਪਤਾ ਲੱਗਾ ਤਾਂ ਉਹ ਮਨਿੰਦਰ ਸਿੰਘ ਨੂੰ ਡਰਾਉਣ ਧਮਕਾਉਣ ਲੱਗ ਪਿਆ।
ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਮੁਲਾਜ਼ਮਾਂ ਉਪਰ ਨਹੀਂ ਹੋਵੇਗੀ ਕਾਰਵਾਈ, ਜਾਰੀ ਹੋ ਗਏ ਨਵੇਂ ਹੁਕਮ
ਇਸ ਤੋਂ ਤੰਗ ਆ ਕੇ ਉਸਨੇ ਬੀਤੇ ਦਿਨੀਂ ਕੋਈ ਜ਼ਹਿਰੀਲੀ ਦਵਾਈ ਪੀ ਲਈ ਜਿਸ ਨੂੰ ਇਲਾਜ ਲਈ ਸੰਗਰੂਰ ਵਿਖੇ ਭਰਤੀ ਕਰਵਾਇਆ ਗਿਆ ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਪਾਤੜਾਂ ਪੁਲਸ ਵੱਲੋਂ ਹਰਜੀਤ ਸਿੰਘ ਪੁੱਤਰ ਬੱਗਾ ਸਿੰਘ, ਮਨਜੀਤ ਕੌਰ ਪਤਨੀ ਹਰਜੀਤ ਸਿੰਘ ਵਾਸੀ ਦੁਗਾਲ ਕਲਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਤੋਂ ਕੱਟੜਾ ਜਾ ਰਹੀ ਬੱਸ ਨਾਲ ਪੰਜਾਬ 'ਚ ਹਾਦਸਾ, ਡਰਾਈਵਰ ਦੀ ਥਾਈਂ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
