ਫਰੈਂਡ ਰਿਕੁਐਸਟ ਸਵੀਕਾਰ ਨਾ ਕੀਤੀ ਤਾਂ ਬਣਾਈ ਅਸ਼ਲੀਲ ਤਸਵੀਰ, ਫਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ

Friday, Oct 23, 2020 - 06:02 PM (IST)

ਫਰੈਂਡ ਰਿਕੁਐਸਟ ਸਵੀਕਾਰ ਨਾ ਕੀਤੀ ਤਾਂ ਬਣਾਈ ਅਸ਼ਲੀਲ ਤਸਵੀਰ, ਫਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ

ਫਿਰੋਜ਼ਪੁਰ (ਆਨੰਦ) : ਇਕ ਜਨਾਨੀ ਵੱਲੋਂ ਫਰੈਂਡਜ ਰਿਕੁਐੈਸਟ ਸਵੀਕਾਰ ਨਾ ਕਰਨ 'ਤੇ ਉਸ ਦੀ ਆਈ. ਡੀ. 'ਤੇ ਤਸਵੀਰ ਨਾਲ ਛੇੜਛਾੜ ਕਰਕੇ ਅਸ਼ਲੀਲ ਤਸਵੀਰ ਤਿਆਰ ਕਰਨ ਤੋਂ ਜਨਾਨੀ ਨੂੰ ਬਲੈਕਮੇਲ ਕਰਕੇ ਉਸ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ 376 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਇਕ ਦਰਖਾਸਤ ਨੰਬਰ 518 ਸੀ. ਪੀ. ਐੱਫ. ਸਪੈਸ਼ਲ ਮਿਤੀ 17 ਜੁਲਾਈ 2020 ਨੂੰ ਇਕ ਵਿਆਹੁਤਾ ਨੇ ਕੀਤੀ ਸੀ ਜਿਸ ਵਿਚ ਉਸ ਨੇ ਦੱਸਿਆ ਕਿ ਉਸ ਦੇ ਮੋਬਾਇਲ 'ਤੇ ਫਰੈਂਡਜ਼ ਰੁਕੈਸਟ ਭੇਜੀ ਜੋ ਉਸ ਨੇ ਸਵੀਕਾਰ ਨਹੀਂ ਕੀਤੀ ਤਾਂ ਮੁਲਜ਼ਮ ਸਾਹਿਲ ਦੀਪ ਪੁੱਤਰ ਮੋਹਨ ਲਾਲ ਵਾਸੀ ਵੱਡੇ ਮੰਦਰ ਵਾਲੀ ਗਲੀ ਚੌਂਕ ਘੁਮਿਆਰਾਂ ਵਾਲਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਨੇ ਉਸ ਦੀ ਆਈ. ਡੀ. ਤੋਂ ਤਸਵੀਰ ਲੈ ਕੇ ਉਸ ਨਾਲ ਛੇੜਛਾੜ ਕਰਕੇ ਅਸ਼ਲੀਲ ਤਸਵੀਰ ਕਰ ਲਈ ਤੇ ਉਸ ਦੇ ਮੋਬਾਇਲ ਫੋਨ 'ਤੇ ਭੇਜੀਆਂ, ਜਿਸ ਨੂੰ ਵੇਖ ਕੇ ਉਹ ਘਬਰਾ ਗਈ।

ਇਹ ਵੀ ਪੜ੍ਹੋ :  ਲੁਧਿਆਣਾ 'ਚ ਸ਼ਰਮਨਾਕ ਘਟਨਾ, ਚੱਲਦੀ ਕਾਰ 'ਚ ਕੁੜੀ ਨਾਲ ਗੈਂਗਰੇਪ

ਉਕਤ ਨੇ ਦੱਸਿਆ ਕਿ ਉਸ ਨੇ ਮੁਲਜ਼ਮ ਨੂੰ ਤਸਵੀਰਾਂ ਡਿਲੀਟ ਕਰਨ ਦਾ ਭਰੋਸਾ ਦੇ ਕੇ ਨਾਮਦੇਵ ਚੌਂਕ ਫਿਰੋਜ਼ਪੁਰ ਵਿਖੇ ਬੁਲਾਇਆ ਤੇ ਆਪਣੀ ਕਾਰ ਵਿਚ ਬਿਠਾ ਕੇ ਬਾਜੀਦਪੁਰ ਵਾਲੀ ਸਾਈਡ 'ਤੇ ਲੈ ਗਿਆ, ਜਿਥੇ ਪਿਸਤੌਲ ਉਸ ਦੀ ਪੁੜਪੁੜੀ 'ਤੇ ਰੱਖ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਮੋਬਾਇਲ ਫੋਨ 'ਤੇ ਵੀਡੀਓ ਬਣਾਈ। ਵੀਡੀਓ ਦੇ ਆਧਾਰ 'ਤੇ ਉਸ ਨੂੰ ਬਲੈਕਮੇਲ ਕਰਕੇ ਉਸ ਕੋਲੋਂ 4-5 ਲੱਖ ਰੁਪਏ ਵੀ ਵਸੂਲੇ। ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਕਰਤਾ ਨੇ ਦੱਸਿਆ ਕਿ ਪੁਲਸ ਨੇ ਉਕਤ ਔਰਤ ਦੇ ਬਿਆਨਾਂ 'ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :  ਕੈਨੇਡਾ ਰਹਿੰਦੀ ਕੁੜੀ ਦੀ ਫੇਸਬੁਕ ਆਈ. ਡੀ. ਕੀਤੀ ਹੈਕ. ਇਤਰਾਜ਼ਯੋਗ ਤਸੀਵਰਾਂ ਕੀਤੀਆਂ ਪੋਸਟ


author

Gurminder Singh

Content Editor

Related News