ਕੁੜੀਆਂ ਨੂੰ ਮਿਲਣ ਵਾਲੇ ਸਾਈਕਲਾਂ ''ਤੇ ਨਹੀਂ ਦਿਖੇਗੀ ਮੁੱਖ ਮੰਤਰੀ ਦੀ ਤਸਵੀਰ

01/24/2018 1:50:07 PM

ਚੰਡੀਗੜ੍ਹ : ਪੰਜਾਬ ਦੇ ਸਕੂਲਾਂ 'ਚ ਕੁੜੀਆਂ ਨੂੰ ਦਿੱਤੇ ਜਾਣ ਵਾਲੇ ਮੁਫਤ ਸਾਈਕਲਾਂ 'ਤੇ ਹੁਣ ਮੁੱਖ ਮੰਤਰੀ ਦੀ ਤਸਵੀਰ ਦਿਖਾਈ ਨਹੀਂ ਦੇਵੇਗੀ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬੰਧਿਤ ਵਿਭਾਗ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਇਨ੍ਹਾਂ ਸਾਈਕਲਾਂ ਨੂੰ ਨੀਲਾ ਅਤੇ ਭਗਵਾਂ ਰੰਗ ਕੀਤਾ ਜਾਂਦਾ ਸੀ ਮੁੱਖ ਮੰਤਰੀ ਦੀ ਤਸਵੀਰ ਲਾ ਕੇ ਇਹ ਸਾਈਕਲ ਵੰਡੇ ਜਾਂਦੇ ਸਨ।


Related News