ਸਰਦੂਲਗੜ੍ਹ ਹਲਕੇ ’ਚ ਕੌਣ ਮਾਰੇਗਾ ਬਾਜ਼ੀ? ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

Saturday, Feb 19, 2022 - 02:47 PM (IST)

ਸਰਦੂਲਗੜ੍ਹ ਹਲਕੇ ’ਚ ਕੌਣ ਮਾਰੇਗਾ ਬਾਜ਼ੀ? ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

ਸਰਦੂਲਗੜ੍ਹ (ਵੈੱਬ ਡੈਸਕ) : ਸਰਦੂਲਗੜ੍ਹ ਚੋਣ ਕਮਿਸ਼ਨ ਦੇ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ’ਚ ਹਲਕਾ ਨੰਬਰ-97 ਹੈ। ਇਹ ਹਲਕਾ ਅਜਿਹਾ ਹੈ, ਜਿਥੇ ਕਿਸੇ ਇਕ ਪਾਰਟੀ ਦਾ ਪ੍ਰਭਾਵ ਨਹੀਂ ਰਿਹਾ ਹੈ। ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਦੇ ਇਤਿਹਾਸ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ’ਚ ਇਕ ਵਾਰੀ ਅਕਾਲੀ ਦਲ ਮਾਨ ਦਾ ਉਮੀਦਵਾਰ ਜਿੱਤ ਚੁੱਕਾ ਹੈ, ਜਦਕਿ ਦੋ-ਦੋ ਵਾਰ ਅਕਾਲੀ ਦਲ ਅਤੇ ਕਾਂਗਰਸ ਜੇਤੂ ਰਹੀ ਹੈ। ਇਸ ਸੀਟ ’ਤੇ 1997 ਵਿਚ ਅਕਾਲੀ ਦਲ ਮਾਨ, ਜਦਕਿ 2002 ਅਤੇ 2017 ’ਚ ਅਕਾਲੀ ਦਲ ਅਤੇ 2007 ਅਤੇ 2012 ’ਚ ਕਾਂਗਰਸ ਇਥੇ ਜੇਤੂ ਰਹਿ ਚੁੱਕੀ ਹੈ। ਸਰਦੂਲਗੜ੍ਹ ਅਜਿਹਾ ਹਲਕਾ ਹੈ, ਜਿਥੋਂ ਦੇ ਲੋਕਾਂ ਨੇ ਕਿਸੇ ਇਕ ਪਾਰਟੀ ਦੇ ਹੱਕ ’ਚ ਖੁੱਲ੍ਹ ਕੇ ਫਤਵਾ ਨਹੀਂ ਦਿੱਤਾ ਹੈ।

1997
1997 ’ਚ ਇਥੇ ਅਕਾਲੀ ਦਲ (ਮਾਨ) ਦਾ ਉਮੀਦਵਾਰ ਅਜੀਤ ਇੰਦਰ ਸਿੰਘ 3117 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ ਸੀ। ਜਦਕਿ ਅਕਾਲੀ ਦਲ ਦੇ ਬਲਵਿੰਦਰ ਸਿੰਘ ਨੂੰ 42035 ਵੋਟਾਂ ਹਾਂਸਲ ਹੋਈਆਂ ਅਤੇ ਉਹ ਦੂਜੇ ਨੰਬਰ ’ਤੇ ਰਹੇ।

2002
1997 ਵਿਚ ਅਕਾਲੀ ਦਲ ਦੀ ਮਾਨ ਵਲੋਂ ਚੋਣ ਜਿੱਤਣ ਵਾਲੇ ਅਜੀਤ ਇੰਦਰ ਸਿੰਘ 2002 ਦੀਆਂ ਚੋਣਾਂ ਵਿਚ ਕਾਂਗਰਸ ਵਲੋਂ ਚੋਣ ਮੈਦਾਨ ਵਿਚ ਉਤਰੇ। ਇਸ ਦੌਰਾਨ ਅਕਾਲੀ ਦਲ ਦੇ ਬਲਵਿੰਦਰ ਸਿੰਘ ਨੇ ਉਨ੍ਹਾਂ ਨੂੰ 1095 ਵੋਟਾਂ ਦੇ ਫਰਕ ਨਾਲ ਹਰਾ ਕੇ ਇਥੇ ਅਕਾਲੀ ਦਲ ਦਾ ਕਬਜ਼ਾ ਕਰਵਾਇਆ।

2007
2007 ’ਚ ਕਾਂਗਰਸ ਨੇ ਮੁੜ ਅਜੀਤ ਇੰਦਰ ਸਿੰਘ ’ਤੇ ਭਰੋਸਾ ਪ੍ਰਗਟਾਉਂਦਿਆਂ ਮੁੜ ਟਿਕਟ ਦਿੱਤੀ। ਇਸ ਵਾਰ ਉਹ ਸਫਲ ਰਹੇ ਅਤੇ ਅਕਾਲੀ ਦਲ ਦੇ ਬਲਵਿੰਦਰ ਸਿੰਘ ਨੂੰ 4552 ਵੋਟਾਂ ਦੇ ਫਰਕ ਨਾ ਮਾਤ ਦਿੱਤੀ।

2012
2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੋਵਾਂ ਪਾਰਟੀਆਂ ਵਿਚਾਲੇ ਫਸਵਾਂ ਮੁਕਾਬਲਾਂ ਦੇਖਣ ਨੂੰ ਮਿਲਿਆ। ਕਾਂਗਰਸ ਨੇ ਲਗਾਤਾਰ ਤੀਜੀ ਵਾਰ ਅਜੀਤ ਇੰਦਰ ਸਿੰਘ ਜਦਕਿ ਅਕਾਲੀ ਦਲ ਨੇ ਦਿਲਰਾਜ ਸਿੰਘ ਨੂੰ ਟਿਕਟ ਦਿੱਤੀ। ਅਜੀਤ ਸਿੰਘ ਨੂੰ ਰਿਕਾਰਡ 63167 ਜਦਕਿ ਦਿਲਰਾਜ ਨੂੰ 60435 ਵੋਟਾਂ ਪਈਆਂ, ਇਸ ਦੌਰਾਨ ਅਜੀਤ ਇੰਦਰ 2732 ਵੋਟਾਂ ਦੇ ਫਰਕ ਨਾਲ ਜੇਤੂ ਰਹੇ।

2017
2017 ’ਚ ਅਕਾਲੀ ਦਲ ਨੇ ਮੁੜ ਇਸ ਸੀਟ ’ਤੇ ਕਬਜ਼ਾ ਕੀਤਾ। ਅਕਾਲੀ ਦਲ ਦੇ ਦਿਲਰਾਜ ਸਿੰਘ ਨੂੰ 59420 ਵੋਟਾਂ, ਕਾਂਗਰਸ ਦੇ ਅਜੀਤ ਇੰਦਰ ਸਿੰਘ ਨੂੰ 50563 ਅਤੇ ਆਮ ਆਦਮੀ ਪਾਰਟੀ ਦੇ ਸੁਖਵਿੰਦਰ ਸਿੰਘ ਭੋਲਾ ਨੂੰ 38102 ਵੋਟਾਂ ਹਾਂਸਲ ਹੋਈਆਂ। ਇਥੇ ਅਕਾਲੀ ਉਮੀਦਵਾਰ 8857 ਵੋਟਾਂ ਨਾਲ ਜੇਤੂ ਰਹੇ। 

PunjabKesari

2022 ਦੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਸਰਦੂਲਗੜ੍ਹ ਤੋਂ ਕਾਂਗਰਸ ਨੇ ਬਿਕਰਮ ਸਿੰਘ ਮੋਫਰ, ਆਮ ਆਦਮੀ ਪਾਰਟੀ ਨੇ ਗੁਰਪ੍ਰੀਤ ਸਿੰਘ ਬਨਾਵਲੀ, ਅਕਾਲੀ ਦਲ ਨੇ ਦਿਲਰਾਜ ਸਿੰਘ ਭੂੰਦੜ, ਸੰਯੁਕਤ ਸਮਾਜ ਮੋਰਚੇ ਨੇ ਛੋਟਾ ਸਿੰਘ ਮੀਆਂਪੁਰ ਅਤੇ ਭਾਜਪਾ ਗੱਠਜੋੜ ਨੇ ਜਗਜੀਤ ਸਿੰਘ ਮਿਲਖਾ ਨੂੰ ਮੈਦਾਨ ’ਚ ਉਤਾਰਿਆ ਹੈ।

ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 181679 ਵੋਟਰ ਹਨ, ਜਿਨ੍ਹਾਂ 'ਚ 85492 ਪੁਰਸ਼, 96184 ਔਰਤਾਂ ਅਤੇ 3 ਥਰਡ ਜੈਂਡਰ ਹਨ।


author

Manoj

Content Editor

Related News