ਵੀਜ਼ੇ ਦਾ ਝਾਂਸਾ ਦੇ ਕੇ 3.45 ਲੱਖ ਦੀ ਠੱਗੀ

Thursday, Jun 29, 2023 - 12:02 PM (IST)

ਵੀਜ਼ੇ ਦਾ ਝਾਂਸਾ ਦੇ ਕੇ 3.45 ਲੱਖ ਦੀ ਠੱਗੀ

ਮੋਹਾਲੀ (ਸੰਦੀਪ) : ਕੈਨੇਡਾ ਦਾ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ 3.45 ਲੱਖ ਰੁਪਏ ਦੀ ਧੋਖਾਦੇਹੀ ਦੇ ਦੋਸ਼ 'ਚ ਫੇਜ਼-11 ਥਾਣਾ ਪੁਲਸ ਨੇ ਇਕ ਔਰਤ ਸਮੇਤ 3 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਫੇਜ਼-10 'ਚ ਇੰਗਲਿਸ਼ ਗੁਰੂ ਇੰਮੀਗ੍ਰੇਸ਼ਨ ਕੰਪਨੀ ਚਲਾਉਣ ਵਾਲੇ ਗਗਨਦੀਪ ਕੌਰ, ਗੁਰਪ੍ਰੀਤ ਸਿੰਘ ਅਤੇ ਗੁਰਵਿੰਦਰ ਸਿੰਘ ਖ਼ਿਲਾਫ਼ ਇਹ ਕੇਸ ਦਰਜ ਕੀਤਾ ਹੈ।

ਦੋਸ਼ ਅਨੁਸਾਰ ਮੁਲਜ਼ਮਾਂ ਨੇ ਕੁੱਲ 16 ਲੱਖ ਰੁਪਏ ਲਏ ਸਨ ਪਰ ਜਦੋਂ ਪੀੜਤ ਨੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਨੇ ਉਸ ਨੂੰ 12.55 ਲੱਖ ਰੁਪਏ ਵਾਪਸ ਕਰ ਦਿੱਤੇ ਅਤੇ ਬਚੇ 3.45 ਲੱਖ ਰੁਪਏ ਨਹੀਂ ਦਿੱਤੇ, ਜਿਸ ਤੋਂ ਬਾਅਦ ਪੀੜਤ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ।
 


author

Babita

Content Editor

Related News