ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 1.53 ਕਰੋੜ ਦੀ ਮਾਰੀ ਠੱਗੀ

Saturday, Sep 25, 2021 - 12:35 PM (IST)

ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 1.53 ਕਰੋੜ ਦੀ ਮਾਰੀ ਠੱਗੀ

ਪਟਿਆਲਾ (ਬਲਜਿੰਦਰ) : ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 1 ਕਰੋੜ 53 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੋਤਵਾਲੀ ਦੀ ਪੁਲਸ ਨੇ ਜਸਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰਾਘੋਮਾਜਰਾ ਪਟਿਆਲਾ ਦੀ ਸ਼ਿਕਾਇਤ 'ਤੇ ਕੁੱਲ 4 ਵਿਅਕਤੀਆਂ ਸੋਮਨਾਥ ਬੱਬਲ ਪੁੱਤਰ ਪਿਸ਼ੋਰੀ ਲਾਲ, ਸੁਮਨ ਬੱਬਲ, ਵਿਸ਼ਾਲ ਬੱਬਲ ਪੁੱਤਰ ਸੋਮਨਾਥ ਬੱਬਲ ਵਾਸੀ ਵਿਕਾਸ ਪੁਰੀ ਨਵੀਂ ਦਿੱਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਸਵਿੰਦਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਦੁੱਗਣੇ ਪੈਸੇ ਕਰਨ ਦਾ ਝਾਂਸਾ ਦੇ ਕੇ 1 ਕਰੋੜ 53 ਲੱਖ ਰੁਪਏ ਲਏ ਸਨ।

ਇਸ 'ਚ ਸੋਨੇ ਦੇ ਗਹਿਣਿਆਂ ਦੀ ਕੀਮਤ 73 ਲੱਖ ਰੁਪਏ ਵੀ ਪਾਈ ਗਈ ਸੀ। ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਪੈਸੇ ਵਾਪਸ ਨਹੀਂ ਕੀਤੇ ਅਤੇ ਉਨ੍ਹਾਂ ਵੱਲੋਂ ਦਿੱਤੇ ਹੋਏ ਚੈੱਕ ਵੀ ਬਾਊਂਸ ਹੋ ਗਏ। ਪੁਲਸ ਨੇ ਪੜਤਾਲ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News