ਸੀਮੈਂਟ ਖ਼ਰੀਦਣ ਦੇ ਨਾਂ ’ਤੇ ਧੋਖਾਧੜੀ, ਬੈਂਕ ਨੂੰ 20 ਹਜ਼ਾਰ ਰੁਪਏ ਦੇਣ ਦੇ ਹੁਕਮ

Tuesday, Dec 03, 2024 - 07:04 AM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਸੀਮੈਂਟ ਖ਼ਰੀਦਣ ਦੇ ਨਾਂ ’ਤੇ ਧੋਖਾਧੜੀ ਦੇ ਮਾਮਲੇ ’ਚ ਬੈਂਕ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਕਿਉਂਕਿ ਬੈਂਕ ਨੇ ਆਰ. ਬੀ. ਆਈ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਸੀ। ਇਸ ਲਈ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਖਾਤੇ ’ਚ ਟ੍ਰਾਂਸਫਰ ਕੀਤੇ 82,500 ਰੁਪਏ 9 ਫ਼ੀਸਦੀ ਵਿਆਜ ਨਾਲ ਮੋੜਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਮਾਨਸਿਕ ਪ੍ਰੇਸ਼ਾਨੀ ਤੇ ਮੁਕੱਦਮੇ ਵਜੋਂ 20 ਹਜ਼ਾਰ ਰੁਪਏ ਵੱਖਰੇ ਤੋਂ ਅਦਾ ਕਰਨ ਲਈ ਕਿਹਾ ਹੈ। 

ਜਵਾਬ ’ਚ ਫਿਨੋ ਪੇਟੈਕ ਲਿਮਟਿਡ ਦੇ ਸੀ.ਈ.ਓ. ਵੱਲੋਂ ਕਿਹਾ ਕਿ ਸ਼ਿਕਾਇਤਕਰਤਾ ਨੇ ਤੀਜੀ ਧਿਰ ਦੀ ਵੈਬਸਾਈਟ ’ਤੇ ਅੰਬੂਜਾ ਸੀਮੈਂਟ ਦੇ ਬੈਗ ਲਈ ਆਰਡਰ ਦਿੱਤਾ ਸੀ। ਉਸ ਨੇ ਖ਼ੁਦ ਮੰਨਿਆ ਕਿ ਮੁਲਜ਼ਮ ਚੰਦਨ ਨੇ ਰਕਮ ਆਪਣੇ ਦੂਜੇ ਖਾਤੇ ’ਚ ਟਰਾਂਸਫਰ ਕਰ ਦਿੱਤੀ ਸੀ। ਬੈਂਕ ਮੈਨੇਜਰ ਵੱਲੋਂ ਕਿਹਾ ਗਿਆ ਕਿ ਆਰ. ਬੀ. ਆਈ. ਵੱਲੋਂ ਉਨ੍ਹਾਂ ਨੂੰ ਲਾਇਸੈਂਸ ਮਿਲਿਆ ਹੈ। ਸਬੰਧਤ ਖਾਤਾ ਆਰ ਨਿਰਧਾਰਤ ਪ੍ਰੀਕ੍ਰਿਆ ਤੋਂ ਬਾਅਦ ਖੋਲ੍ਹਿਆ ਗਿਆ ਸੀ। ਇਸ ਗੱਲ ਤੋਂ ਇਨਕਾਰ ਕੀਤਾ ਕਿ ਮੁਲਜ਼ਮ ਦੇ ਖਾਤੇ ਨੂੰ ਖੋਲ੍ਹਣ ’ਚ ਬੇਨਿਯਮੀਆਂ ਹੋਈਆਂ ਹਨ। ਨਾਲ ਹੀ ਕਿਹਾ ਕਿ ਸ਼ਿਕਾਇਤਕਰਤਾ ਉਨ੍ਹਾਂ ਦਾ ਖਪਤਕਾਰ ਨਹੀਂ ਹੈ ਕਿਉਂਕਿ ਉਸ ਨੇ ਕੋਈ ਸੇਵਾ ਨਹੀਂ ਲਈ। ਇਸ ਲਈ ਸ਼ਿਕਾਇਤ ਨੂੰ ਰੱਦ ਕੀਤਾ ਜਾਵੇ।

ਇਹ ਵੀ ਪੜ੍ਹੋ : ਖ਼ੂਨ ਦੀ ਇਕ ਬੂੰਦ ਨਾਲ ਕੈਂਸਰ ਦਾ ਲੱਗ ਜਾਵੇਗਾ ਪਤਾ, ਰਿਲਾਇੰਸ ਇੰਡਸਟਰੀਜ਼ ਨੇ ਕਰ 'ਤਾ ਕਮਾਲ

ਉੱਥੇ ਹੀ ਮੁਲਜ਼ਮ ਚੰਦਨ ਵੱਲੋਂ ਜਵਾਬ ਨਾ ਦਿੱਤੇ ਜਾਣ ਕਾਰਨ ਕਮਿਸ਼ਨ ਨੇ ਉਸ ਨੂੰ ਐਕਸ-ਪਾਰਟੀ ਐਲਾਨ ਦਿੱਤਾ। ਕਮਿਸ਼ਨ ਨੇ ਕਿਹਾ ਕਿ ਸ਼ਿਕਾਇਤ ਅਨੁਸਾਰ ਆਰ. ਬੀ. ਆਈ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਅਤੇ ਕੇ. ਵਾਈ. ਸੀ. ਵੈਰੀਫਿਕੇਸ਼ਨ ਕੀਤੇ ਬਿਨਾਂ ਸਿਰਫ਼ ਆਧਾਰ ਕਾਰਡ ਨਾਲ ਮੁਲਜ਼ਮ ਚੰਦਨ ਦਾ ਖਾਤਾ ਖੋਲ੍ਹਿਆ ਗਿਆ ਤੇ ਉਸ ਨੇ ਖਾਤੇ ਰਾਹੀਂ ਧੋਖਾਧੜੀ ਕਰ ਲਈ।

ਫਿਨੋ ਪੇਮੈਂਟ ਬੈਂਕ ਨੇ ਆਧਾਰ ਕਾਰਡ ਰਾਹੀਂ ਖੋਲ੍ਹਿਆ ਸੀ ਖਾਤਾ
ਸੈਕਟਰ-51 ਡੀ ਦੇ ਅਸ਼ੋਕ ਕੁਮਾਰ ਗੋਇਲ ਨੇ ਸ਼ਿਕਾਇਤ ’ਚ ਦੱਸਿਆ ਕਿ ਮਈ 2019 ’ਚ ਮੋਹਾਲੀ ’ਚ ਮਕਾਨ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ। ਇਸ ਲਈ ਸੀਮੈਂਟ ਦੀ ਲੋੜ ਸੀ। ਇਸ ਦੌਰਾਨ ਉਸ ਨੂੰ ਅੰਬੂਜਾ ਸੀਮੈਂਟ ਲਿਮਟਿਡ ਦੇ ਆਨਲਾਈਨ ਇਸ਼ਤਿਹਾਰ ਬਾਰੇ ਪਤਾ ਲੱਗਾ, ਜੋ ਬਾਜ਼ਾਰ ਨਾਲੋਂ ਘੱਟ ਰੇਟ ਦੀ ਪੇਸ਼ਕਸ਼ ਕਰ ਰਿਹਾ ਸੀ। ਅਸਲ ’ਚ ਇਸ਼ਤਿਹਾਰ ’ਚ ਫਰਜ਼ੀ ਆਈ. ਡੀ. ਦਾ ਇਸਤੇਮਾਲ ਕੀਤਾ ਗਿਆ। ਨਾਲੰਦਾ ਦੇ ਮੁਲਜ਼ਮ ਚੰਦਨ ਕੁਮਾਰ ਨੇ ਗਿਰੋਹ ਨਾਲ ਮਿਲ ਕੇ ਧੋਖਾਧੜੀ ਦਾ ਜਾਲ ਬੁਨਿਆ ਸੀ। 19 ਸਤੰਬਰ 2019 ਨੂੰ ਉੱਕਤ ਰਕਮ ਜਮ੍ਹਾਂ ਕਰਵਾਈ ਤਾਂ ਤੁਰੰਤ ਮੁਲਜ਼ਮ ਨੇ ਦੂਜੇ ਖਾਤੇ ’ਚ ਟਰਾਂਸਫਰ ਕਰ ਲਈ। ਮੁਲਜ਼ਮ ਫਿਨੋ ਪੇਟੈਕ ਲਿਮਟਿਡ ਦੇ ਸੀ. ਈ. ਓ. ਤੇ ਫਿਨੋ ਪੇਮੈਂਟ ਬੈਂਕ ਲਿਮਟਿਡ ਦੇ ਮੈਨੇਜਰ ਆਰ. ਬੀ. ਆਈ. ਦੀਆਂ ਹਦਾਇਤਾਂ ਅਨੁਸਾਰ ਬੈਂਕ ਨਹੀਂ ਚਲਾ ਰਹੇ ਹਨ ਕਿਉਂਕਿ ਚੰਦਨ ਵੱਲੋਂ ਜੋ ਖਾਤਾ ਨੰਬਰ ਦੱਸਿਆ ਗਿਆ ਸੀ, ਉਹ ਮੈਨੇਜਰ ਵੱਲੋਂ ਆਧਾਰ ਕਾਰਡ ਰਾਹੀਂ ਖੋਲ੍ਹਿਆ ਗਿਆ। ਸਥਾਨਕ ਪਤੇ ਦੀ ਤਸਦੀਕ ਨਾ ਕਰਨਾ ਮੁਲਜ਼ਮ ਧਿਰ ਦੀ ਅਣਗਹਿਲੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


Sandeep Kumar

Content Editor

Related News