ਵਰਕ ਵੀਜ਼ਾ ’ਤੇ ਪੋਲੈਂਡ ਭੇਜਣ ਦੇ ਨਾਂ ’ਤੇ 2.70 ਲੱਖ ਠੱਗੇ

Friday, Jul 21, 2023 - 11:09 AM (IST)

ਵਰਕ ਵੀਜ਼ਾ ’ਤੇ ਪੋਲੈਂਡ ਭੇਜਣ ਦੇ ਨਾਂ ’ਤੇ 2.70 ਲੱਖ ਠੱਗੇ

ਲੁਧਿਆਣਾ (ਵਿੱਕੀ) : ਵਰਕ ਵੀਜ਼ਾ ਪੋਲੈਂਡ ਭੇਜਣ ਦੇ ਨਾਂ ’ਤੇ 2 ਲੱਖ 70 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਸਦਰ ਦੀ ਪੁਲਸ ਨੇ ਇਮੀਗ੍ਰੇਸ਼ਨ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਫਿਲੌਰ ਦੇ ਰਹਿਣ ਵਾਲੇ ਸੁਨੀਲ ਬਾਊਂਕਰ, ਮੁੰਬਈ ਦੇ ਸੁਮਿਤ, ਸੀਆ ਬਾਊਂਕਰ, ਮਨਪ੍ਰੀਤ ਸਿੰਘ, ਵਿਨੇ ਹਾਰਲਾਲ, ਅੰਮ੍ਰਿਤਸਰ ਦੇ ਨਿਸ਼ਾਂਤ ਵਜੋਂ ਹੋਈ ਹੈ।

ਪੁਲਸ ਨੂੰ 22 ਅਪ੍ਰੈਲ, 2023 ਨੂੰ ਦਿੱਤੀ ਸ਼ਿਕਾਇਤ ’ਚ ਜਨਤਾ ਕਾਲੋਨੀ ਦੀ ਰਹਿਣ ਵਾਲੀ ਸੰਤੋਸ਼ ਰਾਣੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਪੈਸੇ ਲੈ ਲਏ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਮੋੜੇ, ਜਿਸ ਤੋਂ ਬਾਅਦ ਇਨਸਾਫ਼ ਲਈ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ।


author

Babita

Content Editor

Related News