ਡਾਇਰੈਕਟਰ ਨਾਲ ਮਿਲ ਕੇ ਬਣਾਈ ਫਿਲਮ ’ਤੇ 10 ਲੱਖ ਰੁਪਏ ਦੇਣ ਤੋਂ ਮੁੱਕਰੇ, 3 ਖ਼ਿਲਾਫ਼ ਕੇਸ ਦਰਜ

Monday, Aug 24, 2026 - 12:42 PM (IST)

ਡਾਇਰੈਕਟਰ ਨਾਲ ਮਿਲ ਕੇ ਬਣਾਈ ਫਿਲਮ ’ਤੇ 10 ਲੱਖ ਰੁਪਏ ਦੇਣ ਤੋਂ ਮੁੱਕਰੇ, 3 ਖ਼ਿਲਾਫ਼ ਕੇਸ ਦਰਜ

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ, ਆਨੰਦ) : ਇਕ ਕਾਸਟਿੰਗ ਡਾਇਰੈਕਟਰ ਅਤੇ ਸੌਂਗ ਰਾਈਟਰ ਨਾਲ ਮਿਲ ਕੇ ਬਣਾਈ ਗਈ ਫਿਲਮ ’ਤੇ 10 ਲੱਖ ਰੁਪਏ ਦੇਣ ਦਾ ਵਾਅਦਾ ਕਰ ਕੇ ਮੁੱਕਰਨ ਦੇ ਦੋਸ਼ ’ਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ 3 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਖਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਜਸਪਾਲ ਸਿੰਘ ਉਰਫ਼ ਸਾਵਨ ਵਾਸੀ ਪਿੰਡ ਹਬੀਬ ਵਾਲਾ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਉਹ ਇਕ ਕਾਸਟਿੰਗ ਡਾਇਰੈਕਟਰ ਅਤੇ ਸੌਂਗ ਰਾਈਟਰ ਹੈ ਅਤੇ ਰਵਿੰਦਰ ਸਿੰਘ ਪਵਾਰ ਉਰਫ਼ ਕੁਰਬਾਨ, ਦਿਲਪ੍ਰੀਤ ਸਿੰਘ ਚਾਹਲ ਅਤੇ ਲਖਵਿੰਦਰ ਸਿੰਘ ਉਰਫ਼ ਲਾਡੀ ਢਿੱਲੋਂ ਨੇ ਉਸ ਨਾਲ ਮਿਲ ਕੇ ਇਕ ਫਿਲਮ ਬਣਾਈ ਸੀ।

ਇਸ ਦੇ ਨਾਲ ਹੀ ਉਸ ਨੂੰ 10 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿਚ ਉਹ ਮੁੱਕਰ ਗਏ ਹਨ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਵੱਲੋਂ ਨਾਮਜ਼ਦ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Babita

Content Editor

Related News