ਨੇਵੀ ’ਚ ਨੌਕਰੀ ਦਾ ਝਾਂਸਾ ਦੇ ਕੇ 6 ਨੌਜਵਾਨਾਂ ਤੋਂ ਮਾਰੀ 19 ਲੱਖ ਠੱਗੀ

Friday, Aug 14, 2026 - 09:48 AM (IST)

ਨੇਵੀ ’ਚ ਨੌਕਰੀ ਦਾ ਝਾਂਸਾ ਦੇ ਕੇ 6 ਨੌਜਵਾਨਾਂ ਤੋਂ ਮਾਰੀ 19 ਲੱਖ ਠੱਗੀ

ਜ਼ੀਰਕਪੁਰ (ਧੀਮਾਨ) : ਨੇਵੀ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਵੱਖ-ਵੱਖ ਸੂਬਿਆਂ ਦੇ 6 ਨੌਜਵਾਨਾਂ ਤੋਂ ਕਰੀਬ 19 ਲੱਖ ਰੁਪਏ ਠੱਗਣ ਦੇ ਮਾਮਲੇ ’ਚ ਪੁਲਸ ਨੇ ਟ੍ਰਾਈਸਿਟੀ ਸ਼ਿਪ ਮੈਨੇਜਮੈਂਟ ਲਿਮਟਿਡ ਦੇ ਸੰਚਾਲਕ ਕਰਨ ਕੁਮਾਰ ਠਾਕੁਰ, ਪਤਨੀ ਮੋਨਿਕਾ ਠਾਕੁਰ ਤੇ ਕੰਪਨੀ ਦੇ ਮੁਲਾਜ਼ਮ ਵਿਨੀਤ ਤੇ ਪ੍ਰੀਤ ਸਮੇਤ ਸਬੰਧਿਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਛੇ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਏ. ਐੱਸ. ਪੀ. ਦੀ ਰਿਪੋਰਟ ਤੇ ਐੱਸ. ਐੱਸ. ਪੀ. ਮੋਹਾਲੀ ਦੀ ਮਨਜ਼ੂਰੀ ਉਪਰੰਤ ਇਹ ਕਾਰਵਾਈ ਕੀਤੀ ਗਈ। ਜਾਂਚ ਮੁਤਾਬਕ ਨੰਗਲ ਦੇ ਨਵੀਨ ਕੁਮਾਰ ਤੋਂ 2 ਲੱਖ, ਆਗਰਾ ਦੇ ਭੋਲੇ ਸਿੰਘ ਤੋਂ 3.50 ਲੱਖ, ਚੰਦਰਪਾਲ ਧਨਗਰ ਤੋਂ 70 ਹਜ਼ਾਰ, ਕੇਰਲ ਦੇ ਲੇਨੀ ਜੋਸਫ ਤੋਂ 3.95 ਲੱਖ, ਕੰਨੂਰ ਦੇ ਅਰਜੁਨ ਪਾਲਟੋਡੀ ਤੋਂ 3.90 ਲੱਖ ਤੇ ਬਿਹਾਰ ਦੇ ਅਮਨ ਸਿੰਘ ਤੋਂ 4.95 ਲੱਖ ਰੁਪਏ ਲੈਣ ਦੇ ਦੋਸ਼ ਹਨ। ਸ਼ਿਕਾਇਤਕਰਤਾਵਾਂ ਮੁਤਾਬਕ ਸੋਸ਼ਲ ਮੀਡੀਆ ਤੇ ਕੰਪਨੀ ਦੇ ਦਫ਼ਤਰ ਰਾਹੀਂ ਉਨ੍ਹਾਂ ਨੂੰ ਮਰਚੈਂਟ ਨੇਵੀ ’ਚ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਗਿਆ।

ਪਾਸਪੋਰਟ ਤੇ ਹੋਰ ਦਸਤਾਵੇਜ਼ ਲੈਣ ਤੋਂ ਬਾਅਦ ਮੈਡੀਕਲ ਕਰਵਾਇਆ ਗਿਆ ਤੇ ਆਫਰ ਲੈਟਰ, ਗਾਰੰਟੀ ਲੈਟਰ, ਓਕੇ-ਟੂ-ਬੋਰਡ ਤੇ ਜੁਆਇਨਿੰਗ ਨਾਲ ਸਬੰਧਿਤ ਦਸਤਾਵੇਜ਼ ਦਿੱਤੇ ਗਏ। ਇਸ ਤੋਂ ਬਾਅਦ ਨੌਕਰੀ ਲਈ ਵੱਖ-ਵੱਖ ਰਕਮਾਂ ਵਸੂਲੀਆਂ ਗਈਆਂ। ਦੋਸ਼ ਹੈ ਕਿ ਰਕਮ ਲੈਣ ਤੋਂ ਬਾਅਦ ਹਵਾਈ ਟਿਕਟ ਦੇ ਕੇ ਨੌਕਰੀ ਜੁਆਇਨ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਪਰ ਬਾਅਦ ’ਚ ਟਾਲਮਟੋਲ ਸ਼ੁਰੂ ਹੋ ਗਈ। ਸ਼ਿਕਾਇਤਕਰਤਾਵਾਂ ਨੇ ਨੌਕਰੀ ਨਾਲ ਸਬੰਧਤ ਦਿੱਤੇ ਦਸਤਾਵੇਜ਼ਾਂ ਦੇ ਫਰਜ਼ੀ ਹੋਣ ਦਾ ਦੋਸ਼ ਵੀ ਲਾਇਆ ਹੈ। ਪੈਸੇ ਵਾਪਸ ਮੰਗਣ ’ਤੇ ਕੁੱਝ ਨੌਜਵਾਨਾਂ ਨੂੰ ਚੈੱਕ ਦਿੱਤੇ ਗਏ, ਜੋ ਬਾਊਂਸ ਹੋ ਗਏ। ਅਮਨ ਸਿੰਘ ਨੂੰ ਦਿੱਤਾ 3 ਲੱਖ ਰੁਪਏ ਦਾ ਚੈੱਕ ਵੀ ਬਾਊਂਸ ਹੋਣ ਦੀ ਗੱਲ ਜਾਂਚ ’ਚ ਸਾਹਮਣੇ ਆਈ ਹੈ। ਪੁਲਸ ਬਿਆਨਾਂ, ਭੁਗਤਾਨ ਸਬੰਧੀ ਦਸਤਾਵੇਜ਼ਾਂ ਤੇ ਹੋਰ ਰਿਕਾਰਡ ਦੀ ਜਾਂਚ ਤੋਂ ਬਾਅਦ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਣ ਪੁਲਸ ਇਹ ਵੀ ਖੰਗਾਲ ਰਹੀ ਹੈ ਕਿ ਨੌਕਰੀ ਦੀ ਆਸ ’ਚ ਲੱਖਾਂ ਰੁਪਏ ਗੁਆਉਣ ਵਾਲੇ ਸਿਰਫ਼ ਇਹ 6 ਨੌਜਵਾਨ ਹਨ ਜਾਂ ਇਸੇ ਤਰੀਕੇ ਨਾਲ ਹੋਰ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।


author

Babita

Content Editor

Related News