ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ ; 2 ''ਤੇ ਕੇਸ ਦਰਜ
Thursday, Dec 28, 2017 - 01:00 AM (IST)
ਅਬੋਹਰ(ਸੁਨੀਲ)—ਪਿੰਡ ਦੁਤਰਾਂਵਾਲੀ ਵਾਸੀ ਇਕ ਲੜਕੀ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਬਹਾਵਵਾਲਾ ਪੁਲਸ ਨੇ ਦੋ ਲੋਕਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਅਰਵਿੰਦ ਕੁਮਾਰ ਪੁੱਤਰ ਕਿਸ਼ੋਰੀ ਲਾਲ ਨੇ ਦੱਸਿਆ ਕਿ ਪਿੰਡ ਪੰਜਾਵਾ ਮਾਡਲ ਵਾਸੀ ਹੰਸਰਾਜ ਪੁੱਤਰ ਹਜਾਰੀ ਰਾਮ ਤੇ ਨਵੀਂ ਦਿੱਲੀ ਵਾਸੀ ਮੁਕੇਸ਼ ਕੁਮਾਰ ਪੁੱਤਰ ਹਰੇਸ਼ ਕੁਮਾਰ ਨੇ ਉਸਦੀ ਭੈਣ ਨੂੰ ਬੀ. ਐੱਸ. ਐੱਫ. ਵਿਚ ਸਿਪਾਹੀ ਦੀ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਕਰੀਬ 3 ਲੱਖ ਰੁਪਏ ਲਏ ਸੀ ਪਰ ਬਾਅਦ ਵਿਚ ਨਾ ਤਾਂ ਉਸਦੀ ਭੈਣ ਨੂੰ ਨੌਕਰੀ ਲਵਾਇਆ ਅਤੇ ਨਾ ਹੀ ਰੁਪਏ ਵਾਪਿਸ ਕੀਤੇ। ਜਿਸ 'ਤੇ ਉਸਨੇ ਇਸ ਗੱਲ ਦੀ ਸ਼ਿਕਾਇਤ ਪੁਲਸ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਦੇ ਹੁਕਮਾਂ 'ਤੇ ਥਾਣਾ ਬਹਾਵਵਾਲਾ ਪੁਲਸ ਨੇ ਉਕਤ ਦੋਵਾਂ ਨੌਜਵਾਨਾਂ ਖਿਲਾਫ ਆਈ.ਪੀ.ਸੀ ਦੀ ਧਾਰਾ 420, 120ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ।
