ਪਤਨੀ ਨੇ ਪੇਕੇ ਪਰਿਵਾਰ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਵੇਚੀ ਜ਼ਮੀਨ, ਮਾਮਲਾ ਦਰਜ

Thursday, Mar 29, 2018 - 02:32 PM (IST)

ਪਤਨੀ ਨੇ ਪੇਕੇ ਪਰਿਵਾਰ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਵੇਚੀ ਜ਼ਮੀਨ, ਮਾਮਲਾ ਦਰਜ

ਜਲਾਲਾਬਾਦ (ਸੇਤੀਆ, ਜਤਿੰਦਰ) - ਥਾਣਾ ਸਿਟੀ ਦੀ ਪੁਲਸ ਨੇ ਇਕ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਪਤਨੀ ਦੇ ਨਾਂ ਕਰਵਾਈ ਰਜਿਸਟਰੀ ਵਾਲੀ ਜ਼ਮੀਨ ਪਤਨੀ ਵੱਲੋਂ ਆਪਣੇ ਪੇਕੇ ਪਰਿਵਾਰ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਅੱਗੇ ਵੇਚਣ ਦੇ ਦੋਸ਼ ਵਿਚ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਕਤ ਮਾਮਮਲੇ ਦੇ ਨਾਮਜ਼ਦ ਲੋਕਾਂ 'ਚ ਰਵਿੰਦਰ ਕੌਰ ਪੁੱਤਰੀ ਅਵਤਾਰ ਸਿੰਘ, ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਤਾਰੇ ਵਾਲਾ, ਬਲਵੀਰ ਸਿੰਘ ਹਲਕਾ ਪਟਵਾਰੀ, ਹਲਕਾ ਕਾਨੂੰਨਗੋ ਖੁੜੰਜ, ਬਚਿੱਤਰ ਸਿੰਘ ਢੱਡਾ ਤਹਿਸੀਲਦਾਰ ਜਲਾਲਾਬਾਦ ਸ਼ਾਮਲ ਹਨ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦਤਾਰ ਸਿੰਘ ਪੁੱਤਰ ਤਿਰਲੋਕ ਸਿੰਘ ਵਾਸੀ ਲੱਖੇ ਵਾਲੀ ਥਾਣਾ ਸਦਰ ਮੁਕਤਸਰ ਸਾਹਿਬ ਨੇ ਦੱਸਿਆ ਕਿ ਕਾਫੀ ਸਾਲ ਪਹਿਲਾਂ ਉਨ੍ਹਾਂ ਮਾਂ ਦੇ ਨਾਂ 'ਤੇ ਜ਼ਮੀਨ ਨੂੰ ਵੇਚ ਕੇ ਪੈਸੇ ਜਮ੍ਹਾ ਕੀਤੇ ਸਨ। ਉਨ੍ਹਾਂ ਪੈਸਿਆਂ ਨਾਲ ਪਿੰਡ ਰੋੜਾਂਵਾਲਾ 'ਚ 3 ਏਕੜ ਰਕਬਾ, 16 ਕੈਨਾਲ ਮੁਰੱਬਾ ਨੰਬਰ 45 ਕਿਲਾ ਨੰਬਰ- 6(8-0) 7 (8-0) ਖੇਵ ਨੰਬਰ 90 ਖਤੋਨੀ ਨੰਬਰ 371, ਰਕਬਾ 8 ਕੈਨਾਲ (8-0) 160-883 ਹਿੱਸਾ ਅੱਜ 44 ਕੈਨਾਲ 3 ਮਰਲੇ 8 ਸਾਲਮ ਖਾਤ ਖੇਵਟ ਨੰਬਰ-89 ਬਰੂਏ ਜਮ੍ਹਾਬੰਦੀ ਸਾਲ 2002, 2003 ਵਿਚ ਖਰੀਦ ਕੀਤੀ ਸੀ ਪਰ ਰਿਸ਼ਤੇਦਾਰਾਂ ਦੇ ਕਹਿਣ 'ਤੇ ਉਸ ਨੇ ਜ਼ਮੀਨ ਦੀ ਰਜਿਸਟਰੀ ਪਤਨੀ ਦੇ ਨਾਂ ਕਰਵਾ ਦਿੱਤੀ। ਪਤਨੀ ਨੇ ਆਪਣੇ ਪੇਕੇ ਪਰਿਵਾਰ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਇਸ ਜ਼ਮੀਨ ਦੀ ਜਮ੍ਹਾਬੰਦੀ ਵਿਚ ਫੇਰ ਬਦਲ ਕਰ ਕੇ 25 ਮਈ 2011 ਨੂੰ ਅੱਗੇ ਵੇਚ ਦਿੱਤੀ ਅਤੇ ਇਸ ਘਟਨਾ ਬਾਰੇ ਉਸ ਨੂੰ ਬਾਅਦ ਵਿਚ ਪਤਾ ਲੱਗਾ।
ਦਤਾਰ ਸਿੰਘ ਨੇ ਦੱਸਿਆ ਕਿ ਮਾਲ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੇ ਜਮ੍ਹਾਬੰਦੀ ਵਿਚ ਰਵਿੰਦਰ ਕੌਰ ਪਤਨੀ ਦਤਾਰ ਸਿੰਘ ਦੀ ਬਜਾਏ ਉਥੇ ਕਟਿੰਗ ਕਰ ਕੇ ਪੁੱਤਰੀ ਅਵਤਾਰ ਸਿੰਘ ਬਣਾ ਦਿੱਤਾ, ਜਦਕਿ ਇਸ ਤੋਂ ਇਲਾਵਾ ਹੋਰ ਵੀ ਦਸਤਾਵੇਜ਼ ਹਨ, ਜੋ ਧੋਖਾਦੇਹੀ ਨੂੰ ਉਜਾਗਰ ਕਰਦੇ ਹਨ।


Related News