ਫਾਰਚੂਨਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਦੋ ਦੀ ਮੌਤ ਤੇ ਇੱਕ ਜ਼ਖਮੀ
Tuesday, Jul 22, 2025 - 10:23 PM (IST)

ਦਸੂਹਾ (ਵਰਿੰਦਰ ਪੰਡਿਤ) - ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਘੋਘਰਾ ਵਿੱਚ ਇੱਕ ਫਾਰਚੂਨਰ ਕਾਰ ਨੇ ਮੋਟਰਸਾਈਕਲ ਸਵਾਰ ਤਿੰਨ ਲੋਕਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਤਿੰਨੋਂ ਵਿਅਕਤੀ ਪ੍ਰਵਾਸੀ ਮਜ਼ਦੂਰ ਦੱਸੇ ਜਾ ਰਹੇ ਹਨ ਜੋ ਪਿੰਡ ਵਿੱਚ ਕੰਮ ਤੋਂ ਘਰ ਪਰਤ ਰਹੇ ਸਨ, ਜਦੋਂ ਘੋਘਰਾ ਨੇੜੇ ਹਾਜੀਪੁਰ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਪਹਿਲਾਂ ਤਾਂ ਫਾਰਚੂਨਰ ਚਾਲਕ ਮੌਕੇ 'ਤੇ ਖੜ੍ਹਾ ਸੀ ਪਰ ਮੌਕਾ ਮਿਲਦੇ ਹੀ ਭੱਜ ਗਿਆ। ਲੋਕਾਂ ਨੇ ਗੱਡੀ ਦਾ ਨੰਬਰ ਨੋਟ ਕਰ ਕੇ ਦਸੂਹਾ ਪੁਲਸ ਨੂੰ ਦੇ ਦਿੱਤਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।