'ਆਪ’ ’ਚ ਸ਼ਾਮਲ ਹੋ ਸਕਦੇ ਹਨ ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ!
Saturday, Feb 18, 2023 - 11:47 PM (IST)
ਜਲੰਧਰ (ਖੁਰਾਨਾ) : ਲਗਾਤਾਰ 10 ਸਾਲ ਤੱਕ ਜਲੰਧਰ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਹੇ ਅਤੇ ਆਪਣੀ ਧਰਮ ਪਤਨੀ ਜਸਪਾਲ ਕੌਰ ਭਾਟੀਆ ਦੇ ਨਾਲ ਬਤੌਰ ਕੌਂਸਲ 5 ਟਰਮ ਪੂਰੀ ਕਰਨ ਵਾਲੇ ਕਮਲਜੀਤ ਭਾਟੀਆ ਜਲਦੀ ਹੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਅਨੁਸਾਰ ਹਾਲ ਹੀ ’ਚ ਉਨ੍ਹਾਂ ਨੇ ਦਿੱਲੀ ਜਾ ਕੇ ‘ਆਪ’ ਦੇ ਵੱਡੇ ਨੇਤਾ ਸੰਦੀਪ ਪਾਠਕ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਨੇ ਭਾਟੀਆ ਨੂੰ ਚੰਗੀ ਐਡਜਸਟਮੈਂਟ ਦਾ ਵਾਅਦਾ ਕੀਤਾ ਹੈ। ਸੂਤਰਾਂ ਮੁਤਾਬਕ ਭਾਟੀਆ ਨੂੰ 'ਆਪ' ’ਚ ਲਿਜਾਣ ਦੇ ਲਈ ਸਾਬਕਾ ਅਕਾਲੀ ਨੇਤਾ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਵੱਡੀ ਭੂਮਿਕਾ ਅਦਾ ਕੀਤੀ ਹੈ ਕਿਉਂਕਿ ਭਾਟੀਆ ਸੇਖਵਾਂ ਦੇ ਕਾਫ਼ੀ ਨੇੜੇ ਦੱਸੇ ਜਾਂਦੇ ਹਨ। ਸੇਖਵਾਂ ਨੇ ਇਹ ਮੂਵ ਬਜਾਜ ਭਰਾਵਾਂ ਦੇ ਰਾਹੀਂ ਚਲਾਇਆ ਹੈ ਜੋ ਸੇਖਵਾਂ ਦੇ ਨਾਲ-ਨਾਲ ਭਾਟੀਆ ਦੇ ਵੀ ਕਾਫ਼ੀ ਨੇੜਲੇ ਹਨ।
ਇਹ ਵੀ ਪੜ੍ਹੋ : ਬਲਟਾਣਾ ਐਨਕਾਊਂਟਰ ਮਾਮਲੇ ’ਚ ਲੋੜੀਂਦਾ ਗੈਂਗਸਟਰ ਹਥਿਆਰਾਂ ਸਣੇ ਚੜ੍ਹਿਆ ਪੁਲਸ ਅੜਿੱਕੇ
ਦੱਸਣਯੋਗ ਹੈ ਕਿ ਭਾਟੀਆ ਨੂੰ ਸੀਨੀਅਰ ਡਿਪਟੀ ਮੇਅਰ ਬਣਵਾਉਣ ’ਚ ਵੀ ਸੇਖਵਾਂ ਨੇ ਚੰਗੀ ਭੂਮਿਕਾ ਅਦਾ ਕੀਤੀ ਸੀ। ਪਿਛਲੇ ਦਿਨੀਂ ਹੀ ਭਾਟੀਆ ਨੇ ਅਕਾਲੀ ਦਲ ਦਾ ਸਾਥ ਛੱਡ ਦਿੱਤਾ ਸੀ ਅਤੇ ਅਕਾਲੀ ਦਲ ਨੂੰ ਲੀਡਰਸ਼ਿਪ ਵਿਹੀਨ ਕਰਾਰ ਦਿੱਤਾ ਸੀ। ਉਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਸੀ ਕਿ ਕਮਲਜੀਤ ਭਾਟੀਆ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਸਕਦੇ ਹਨ ਕਿਉਂਕਿ ਭਾਟੀਆ ਜਲੰਧਰ ਵੈਸਟ ਵਿਧਾਨਸਭਾ ਖੇਤਰ ਨਾਲ ਸਬੰਧ ਰੱਖਦੇ ਹਨ ਇਸ ਲਈ ਸ਼ੁਰੂ ’ਚ ਚਰਚਾ ਚੱਲੀ ਸੀ ਕਿ ਭਾਜਪਾ ਦੇ ਵੈਸਟ ਹਲਕੇ ਦੇ ਸਰਵਉੱਚ ਨੇਤਾ ਮਹਿੰਦਰ ਭਗਤ ਭਾਟੀਆ ਦੀ ਭਾਜਪਾ ’ਚ ਸ਼ਮੂਲੀਅਤ ਦਾ ਇਸ ਲਈ ਵਿਰੋਧ ਕਰ ਰਹੇ ਹਨ ਕਿਉਂਕਿ ਕਈ ਮੰਡਲ ਪ੍ਰਧਾਨ ਅਤੇ ਹੋਰ ਪਾਰਟੀ ਨੇਤਾ ਭਾਟੀਆ ਦੇ ਪਾਰਟੀ ਜੁਆਇੰਨ ਕਰਨ ਦੇ ਹੱਕ ’ਚ ਨਹੀਂ ਸਨ।
ਇਹ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਬੰਬੀਹਾ ਗਰੁੱਪ ਦੇ 3 ਸ਼ੂਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ
ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਮਹਿੰਦਰ ਭਗਤ ਨੂੰ ਸਾਫ਼ ਧਮਕੀ ਦੇ ਦਿੱਤੀ ਸੀ ਕਿ ਜੇਕਰ ਭਾਟੀਆ ਨੂੰ ਭਾਜਪਾ ’ਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਹ ਪਾਰਟੀ ਛੱਡ ਦੇਣਗੇ। ਦੂਜੇ ਪਾਸੇ ਮਨੋਰੰਜਨ ਕਾਲੀਆ ਵਰਗੇ ਵੱਡੇ ਭਾਜਪਾ ਨੇਤਾ ਨੇ ਪੂਰਾ ਜ਼ੋਰ ਲਾਇਆ ਕਿ ਭਾਟੀਆ ਭਾਜਪਾ ਨੂੰ ਜੁਆਇੰਨ ਕਰ ਲੈਣ ਤਾਂ ਕਿ ਸਥਾਨਕ ਪੱਧਰ ’ਤੇ ਪਾਰਟੀ ’ਚ ਮਜ਼ਬੂਤੀ ਆਵੇ। ਇਸ ਦੌਰਾਨ ਸ਼ਹਿਰ ’ਚ ਚਰਚਾ ਸ਼ੁਰੂ ਹੋ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਨਿਗਮ ਚੋਣਾਂ ਤੋਂ ਠੀਕ ਪਹਿਲਾਂ ਇਕ ਚੰਗਾ ਮੌਕਾ ਗੁਆ ਦਿੱਤਾ ਹੈ ਕਿਉਂਕਿ ਭਾਟੀਆ ਨੂੰ ਨਿਗਮ ਚੋਣਾਂ ਦੇ ਦੌਰਾਨ ਮਜ਼ਬੂਤ ਉਮੀਦਵਾਰ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਚਰਚਾ ਕਰਨ ਵਾਲੇ ਸਾਫ਼ ਕਹਿੰਦੇ ਹਨ ਕਿ ਇਕ ਪਾਸੇ ਤਾਂ ਭਾਜਪਾ 2024 ਦੀਆਂ ਚੋਣਾਂ ’ਚ ਦੇਸ਼ ਦੀ ਸੱਤਾ ’ਤੇ ਕਾਬਜ਼ ਹੋਣ ਦੇ ਸੁਪਨੇ ਸੰਜੋ ਰਹੀ ਹੈ ਓਧਰ ਦੂਜੇ ਪਾਸੇ ਪੰਜਾਬ ਖਾਸ ਕਰ ਕੇ ਵੈਸਟ ਵਿਧਾਨ ਸਭਾ ਖੇਤਰ ’ਚ ਭਾਜਪਾ ਲਗਾਤਰ ਕਮਜ਼ੋਰ ਹੁੰਦੀ ਦਿੱਸ ਰਹੀ ਹੈ।
ਇਹ ਵੀ ਪੜ੍ਹੋ : ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ : ਸੁਖਬੀਰ ਬਾਦਲ
ਪਹਿਲਾਂ ਸ਼ੀਤਲ ਅੰਗੂਰਾਲ ਨੇ ਭਾਜਪਾ ਨੂੰ ਛੱਡ ਕੇ 'ਆਪ' ਦਾ ਪੱਲਾ ਫੜਿਆ ਅਤੇ ਵਿਧਾਇਕ ਬਣ ਗਏ। ਉਸ ਦੇ ਬਾਅਦ ਵਿਨੀਤ ਧੀਰ, ਅਮਿਤ ਸਿੰਘ ਸੰਧਾ, ਸੌਰਭ ਸੇਠ ਅਤੇ ਹੁਣ ਅਮਿਤ ਲੂਝਰਾ ਆਦਿ ਨੇ ਵੀ ਵੈਸਟ ਵਿਧਾਨ ਸਭਾ ਖੇਤਰ ’ਚ ਭਾਜਪਾ ਨੂੰ ਖੋਖ਼ਲਾ ਕਰਨ ’ਚ ਕੋਈ ਕਸਰ ਨਹੀਂ ਛੱਡੀ। ਸੂਤਰਾਂ ਮੁਤਾਬਿਕ ਇਕ ਹੋਰ ਭਾਜਪਾ ਨੇਤਾ ਜਲਦੀ ਹੀ ਵੈਸਟ ਵਿਧਾਨ ਸਭਾ ਖੇਤਰ ਨੂੰ ਛੱਡ ਕੇ ਆਪ ’ਚ ਜਾਣ ਨੂੰ ਤਿਆਰ ਹੈ। ਉਵੇਂ ਭਾਟੀਆ ਨੇ ਅਜੇ ਕੋਈ ਰਸਮੀ ਐਲਾਨ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਹੀ ਦਿਨਾਂ ’ਚ ਉਹ ਹੱਥ ’ਚ ਝਾੜੂ ਫੜ ਕੇ ਨਿਗਮ ਚੋਣਾਂ ਦੀ ਚਾਲ ਠੋਕ ਦੇਣਗੇ।