ਸਾਬਕਾ ਪੰਚਾਇਤ ਮੈਂਬਰ ਦੀ ਸੜਕ ਹਾਦਸੇ ''ਚ ਮੌਤ

Monday, Nov 02, 2020 - 03:13 PM (IST)

ਸਾਬਕਾ ਪੰਚਾਇਤ ਮੈਂਬਰ ਦੀ ਸੜਕ ਹਾਦਸੇ ''ਚ ਮੌਤ

ਸ਼ੇਰਪੁਰ (ਅਨੀਸ਼) : ਪਿੰਡ ਕਾਲਾਬੂਲਾ ਦੇ ਇਕ ਨੌਜਵਾਨ ਦੀ ਬੀਤੀ ਰਾਤ ਸੜਕ ਹਾਦਸੇ ਵਿਚ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਸਾਬਕਾ ਪੰਚਾਇਤ ਮੈਂਬਰ ਪੁੱਤਰ ਕਾਲਾ ਸਿੰਘ ਵਾਸੀ ਕਾਲਾਬੂਲਾ ਜੋ ਰਾਤ 6.30 ਵਜੇ ਦੇ ਕਰੀਬ ਆਪਣੇ ਘਰ ਤੋਂ ਸ਼ੇਰਪੁਰ ਅਨਾਜ ਮੰਡੀ 'ਚ ਝੋਨੇ ਦੀ ਰਾਖੀ ਲਈ ਆਪਣੀ ਸਕੂਟਰੀ 'ਤੇ ਜਾ ਰਿਹਾ ਸੀ। ਇਸ ਦੌਰਾਨ ਅੱਗੋਂ ਸ਼ੇਰਪੁਰ ਅਲਾਲ ਰੋਡ ਅੱਧ ਵਿਚਕਾਰ ਕਿਸੇ ਵਾਹਨ ਦੀਆਂ ਤੇਜ਼ ਲਾਈਟਾਂ ਉਸ ਦੇ ਇਕ ਦਮ ਅੱਖਾ 'ਚ ਪੈ ਗਈਆਂ ਅਤੇ ਉਹ ਇਕ ਸਾਈਕਲ ਚਾਲਕ ਨੂੰ ਬਚਾਉਂਦਾ ਹੋਇਆ ਸਕੂਟਰੀ ਦਾ ਸੰਤੁਲਨ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ। ਸੜਕ 'ਤੇ ਡਿੱਗਣ ਕਾਰਨ ਸਿਰ 'ਤੇ ਸੱਟ ਵੱਜਣ ਕਾਰਨ ਉਸ ਦੀ ਮੌਤ ਹੋ ਗਈ ।

ਹਰਜੀਤ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ ਜਿਥੇ ਉਸ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਲਾਸ਼ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤੀ ਗਈ ਹੈ।


author

Gurminder Singh

Content Editor

Related News