ਦੁਖਦਾਈ ਖ਼ਬਰ: ਅਕਾਲੀ ਆਗੂ ਦੀ ਖ਼ੁਦਕੁਸ਼ੀ ਮਗਰੋਂ ਪਤਨੀ ਨੇ ਚੁੱਕਿਆ ਖੌਫਨਾਕ ਕਦਮ

Sunday, Jul 05, 2020 - 06:08 PM (IST)

ਦੁਖਦਾਈ ਖ਼ਬਰ: ਅਕਾਲੀ ਆਗੂ ਦੀ ਖ਼ੁਦਕੁਸ਼ੀ ਮਗਰੋਂ ਪਤਨੀ ਨੇ ਚੁੱਕਿਆ ਖੌਫਨਾਕ ਕਦਮ

ਪਾਤੜਾਂ (ਅਡਵਾਨੀ): ਅੱਜ ਸਵੇਰੇ ਪਿੰਡ ਧਹੂੜ 'ਚ ਉਸ ਸਮੇਂ ਸਨਸਨੀ ਖੇਜ਼ ਖਬਰ ਆਈ ਜਦੋਂ ਗੁਰਸੇਵਕ ਸਿੰਘ ਧਹੂੜ ਦੀ ਘਰਵਾਲੀ ਜਸਦੀਪ ਕੌਰ ਵਲੋਂ ਜ਼ਹਿਰੀਲੀ ਚੀਜ਼ ਖਾਣ ਨਾਲ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਸੇਵਕ ਸਿੰਘ ਧਹੂੜ ਵਲੋ ਜੋ ਖ਼ੁਦਕਸ਼ੀ ਕਰਨ ਦਾ ਮਾਮਲਾ ਆਇਆ ਸੀ ਉਸ 'ਚ ਉਸ ਦੇ ਕਤਲ ਦੀ ਥੂਹ ਆਉਣੀ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਪੁਲਸ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਦੇਸ਼ ਦੇ ਜਵਾਨ ਦੇ ਬੋਲ ਲਲਕਾਰ ਰਹੇ ਦੁਸ਼ਮਣ ਨੂੰ 'ਅਸੀਂ ਲੈਣਾਂ ਵੀਰਾਂ ਦਾ ਬਦਲਾ, ਤੇਰੀ ਹਿੱਕ 'ਤੇ ਫਾਇਰ ਕਰ ਕੇ'

PunjabKesari

ਇਕੱਠੀ ਕੀਤੀ ਜਾਣਕਾਰੀ ਅਨੁਸਾਰ ਸ਼ੁਤਰਾਣਾ ਦੇ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਦੇ ਨਿੱਜੀ ਸਹਾਇਕ ਗੁਰਸੇਵਕ ਸਿੰਘ ਮੁਨਸ਼ੀ ਧਹੂੜ ਜੋ ਕੁੱਝ ਦਿਨ ਪਹਿਲਾਂ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦੇ ਮਾਮਲੇ 'ਚ 174 ਦੀ ਕਾਰਵਾਈ ਕੀਤੀ ਗਈ ਸੀ। ਉਸ 'ਚ ਪਰਿਵਾਰ ਦੇ ਮੈਂਬਰਾਂ ਨੇ ਐੱਸ.ਐੱਸ.ਪੀ.ਪਟਿਆਲਾ ਕੋਲ ਗੁਰਸੇਵਕ ਸਿੰਘ ਦੀ ਪਤਨੀ ਤੇ ਉਸਦੇ ਸਾਥੀਆਂ ਵਲੋਂ ਗੁਰਸੇਵਕ ਸਿੰਘ ਧਹੂੜ ਦਾ ਕਤਲ ਕਰਨ ਦੇ ਦੋਸ਼ ਤਹਿਤ ਦਰਖ਼ਾਸਤ ਦਿੱਤੀ ਸੀ। ਇਸ ਦੀ ਪੁਲਸ ਵਲੋਂ ਜਾਂਚ ਡੂੰਘਾਈ ਨਾਲ ਸ਼ੁਰੂ ਕਰ ਦਿੱਤੀ ਸੀ। ਅੱਜ ਸਵੇਰੇ ਗੁਰਸੇਵਕ ਸਿੰਘ ਮੁਨਸ਼ੀ ਧਹੂੜ ਦੀ ਘਰਵਾਲੀ ਜਸਦੀਪ ਕੋਰ ਵਲੋ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਗਈ ਹੈ।


author

Shyna

Content Editor

Related News