ਅਕਾਲੀ ਆਗੂ ਤੇ ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ ਦਾ ਦਿਹਾਂਤ

Monday, Aug 03, 2020 - 08:52 PM (IST)

ਅਕਾਲੀ ਆਗੂ ਤੇ ਸਾਬਕਾ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ ਦਾ ਦਿਹਾਂਤ

ਮਖੂ,(ਵਾਹੀ) :  ਅਕਾਲੀ ਦਲ ਦੇ ਮੀਤ ਪ੍ਰਧਾਨ ਜੱਥੇਦਾਰ ਹਰੀ ਸਿੰਘ ਜ਼ੀਰਾ ਦਾ ਅੱਜ ਸ਼ਾਮ 7 ਵਜੇ ਦੇ ਕਰੀਬ ਦਿਹਾਂਤ ਹੋ ਗਿਆ। ਜਥੇ. ਹਰੀ ਸਿੰਘ ਜੀਰਾ ਦੇ ਅਕਾਲ ਚਲਾਣਾ ਕਰ ਜਾਣ ਕਾਰਨ  ਅਕਾਲੀ ਦਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਪੇਜ਼ 'ਤੇ ਸ. ਹਰੀ ਸਿੰਘ ਦੇ ਅਕਾਲ ਚਲਾਣਾ ਕਰਨ 'ਤੇ ਦੁੱਖ ਪ੍ਰਗਟਾਇਆ ਕਰਦਿਆਂ ਲਿਖਿਆ ਕਿ ਪੰਥ ਦੀ ਸੇਵਾ 'ਚ ਜੁਟੇ ਰਹਿਣ ਵਾਲੇ ਇਮਾਨਦਾਰ ਅਤੇ ਨੇਕ ਤਬੀਅਤ ਦੇ ਮਾਲਕ, ਅਕਾਲੀ ਆਗੂ ਸ. ਹਰੀ ਸਿੰਘ ਜ਼ੀਰਾ ਜੀ (ਸਾਬਕਾ ਮੰਤਰੀ, ਪੰਜਾਬ) ਦੇ ਅਕਾਲ ਚਲਾਣੇ 'ਤੇ ਸ਼੍ਰੋਮਣੀ ਅਕਾਲੀ ਦਲ ਗਹਿਰਾ ਦੁੱਖ ਵਿਅਕਤ ਕਰਦਾ ਹੈ। ਉਨ੍ਹਾਂ ਦਾ ਸਦਾ ਲਈ ਜਹਾਨੋਂ ਤੁਰ ਜਾਣਾ, ਸਮੁੱਚੇ ਸ਼੍ਰੋਮਣੀ ਅਕਾਲੀ ਦਲ ਲਈ ਵੱਡਾ ਘਾਟਾ ਹੈ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਤੇ ਪਰਿਵਾਰ ਨੂੰ ਅਕਾਲ ਪੁਰਖ ਦਾ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।
ਜਥੇ. ਜੀਰਾ ਦੇ ਅਕਾਲ ਚਲਾਣੇ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ,  ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਡਾ: ਦਲਜੀਤ ਸਿੰਘ ਚੀਮਾ, ਸਿੰਕਦਰ ਸਿੰਘ ਮਲੂਕਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਜੱਥੇ ਤੋਤਾ ਸਿੰਘ ਸਮੇਤ ਸਮੁੱਚੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੇ ਉਨ੍ਹਾਂ ਦੇ ਬੇਟੇ ਅਵਤਾਰ ਸਿੰਘ ਜੀਰਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਅਤੇ ਪੋਤਰੇ ਯੂਥ ਆਗੂ ਹਰਬੀਰਇੰਦਰ ਸਿੰਘ ਜੀਰਾ ਅਤੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ।
 


author

Deepak Kumar

Content Editor

Related News