ਸਾਬਕਾ CM ਚਰਨਜੀਤ ਸਿੰਘ ਚੰਨੀ ਨੇ ਪਰਿਵਾਰ ਨਾਲ ਬਿਤਾਇਆ ਦਿਨ, ਜਿੱਤ ’ਤੇ ਨਾ ਡਾਊਟ ਪਹਿਲਾਂ ਸੀ ਤੇ ਨਾ ਅੱਜ ਹੈ

06/03/2024 1:50:21 PM

ਜਲੰਧਰ (ਚੋਪੜਾ)- ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖਰੀ ਦੌਰ ਦੀ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਜਲੰਧਰ ਲੋਕ ਸਭਾ ਹਲਕਾ ਤੋਂ ਕਾਂਗਰਸ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਸਮਰਥਕਾਂ ਨਾਲ ਸਕੂਨ ਦਾ ਦਿਨ ਬਿਤਾਇਆ। ਚੰਨੀ ਨੇ ਐਤਵਾਰ ਆਪਣੀ ਪਤਨੀ ਡਾ. ਕਮਲਜੀਤ ਕੌਰ, ਪੁੱਤਰਾਂ, ਨੂੰਹਾਂ ਅਤੇ ਹੋਰ ਮੈਂਬਰਾਂ ਨਾਲ ਚੋਣਾਂ ’ਤੇ ਹਲਕੀ-ਫੁਲਕੀ ਚਰਚਾ ਵੀ ਕੀਤੀ।

ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਸਵੇਰੇ ਉੱਠ ਕੇ ਧਾਰਮਿਕ ਥਾਵਾਂ ’ਤੇ ਜਾ ਕੇ ਸ਼ੁਕਰਾਨਾ ਅਤੇ ਅਰਦਾਸ ਵੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕਈ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਜ ਸ਼ਾਂਤੀ ਅਤੇ ਰਾਹਤ ਮਹਿਸੂਸ ਹੋ ਰਹੀ ਹੈ। ਉਨ੍ਹਾਂ ਨੂੰ ਆਪਣੀ ਜਿੱਤ ਨੂੰ ਲੈ ਕੇ ਨਾ ਡਾਊਟ ਪਹਿਲਾਂ ਸੀ ਤੇ ਨਾ ਅੱਜ ਹੈ। ਵੋਟਾਂ ਤੋਂ ਬਾਅਦ ਪੱਕਾ ਹੋ ਗਿਆ ਹੈ, ਜਿੱਤ ਯਕੀਨੀ ਹੈ। ਰਹੀ ਗੱਲ ਦੇਸ਼ ਭਰ ਦੇ ਚੋਣ ਨਤੀਜਿਆਂ ਨੂੰ ਲੈ ਕੇ ਐਗਜ਼ਿਟ ਪੋਲ ਦੀ ਤਾਂ ਇਹ ਐਗਜ਼ਿਟ ਪੋਲ ਭਾਜਪਾ ਦੇ ਦਫ਼ਤਰ ’ਚ ਤਿਆਰ ਕੀਤਾ ਗਿਆ ਹੈ। ਗੋਦੀ ਮੀਡੀਆ ਅਜਿਹੇ ਅੰਕੜੇ ਦੇ ਰਹੇ ਹਨ, ਜਿਸ ’ਤੇ ਲੋਕ ਹੱਸ ਰਹੇ ਹਨ।

ਇਹ ਵੀ ਪੜ੍ਹੋ- ਤਲਵਾੜਾ ਦਾ ਫ਼ੌਜੀ ਜਵਾਨ ਜਗਜੀਵਨ ਰਾਮ ਸ਼੍ਰੀਨਗਰ 'ਚ ਮੁਕਾਬਲੇ ਦੌਰਾਨ ਹੋਇਆ ਸ਼ਹੀਦ

ਮੈਂ ਸਮਝਦਾ ਹਾਂ ਕਿ ਇਹ ਮੋਦੀ ਸਰਕਾਰ ਦਾ ਐਗਜ਼ਿਟ ਪੋਲ ਹੈ, ਇਹ ਜਨਤਾ ਅਸਲੀ ਫ਼ੈਸਲੇ ਤੋਂ ਕਿਤੇ ਦੂਰ-ਦੂਰ ਤੱਕ ਮੈਚ ਨਹੀਂ ਕਰਦਾ, ਜੋ ਜਨਤਾ ਦਾ ਐਗਜ਼ਿਟ ਪੋਲ ਹੈ, ਉਸ ’ਚ ਇੰਡੀਆ ਗਠਜੋੜ ਨੂੰ 295 ਤੋਂ ਵੱਧ ਸੀਟਾਂ ਮਿਲਣਗੀਆਂ। ਚੰਨੀ ਨੇ ਕਿਹਾ ਕਿ ਉਹ ਵਰਕਰਾਂ ਤੋਂ ਸਿਰਫ਼ ਇੰਨਾ ਹੀ ਕਹਿਣਾ ਚਾਹੁਣਗੇ ਕਿ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ’ਚ ਕਾਂਗਰਸ ਦੇ ਪੱਖ ’ਚ ਚੋਣ ਨਤੀਜੇ ਆਉਣਗੇ, ਬੱਸ 4 ਜੂਨ ਦੀ ਉਡੀਕ ਕਰੋ।

ਇਹ ਵੀ ਪੜ੍ਹੋ- ਇਕੱਠਿਆਂ ਨਸ਼ਾ ਕਰਨ ਮਗਰੋਂ ਦੋਸਤ ਦੀ ਵਿਗੜੀ ਸਿਹਤ, ਡਾਕਟਰੀ ਇਲਾਜ ਨਾ ਮਿਲਣ 'ਤੇ ਸ਼ਮਸ਼ਾਨਘਾਟ ਦੇ ਕਮਰੇ 'ਚ ਕੀਤਾ ਕਾਰਾ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News