ਸਿਆਸੀ ਦਬਾਅ ਅਧੀਨ ਪਰਚੇ ਦਰਜ ਕਰਵਾ ਰਹੇ ਕਾਂਗਰਸੀ: ਜਗਮੇਲ ਢਿੱਲੋਂ

Wednesday, Feb 28, 2018 - 12:53 PM (IST)

ਸਿਆਸੀ ਦਬਾਅ ਅਧੀਨ ਪਰਚੇ ਦਰਜ ਕਰਵਾ ਰਹੇ ਕਾਂਗਰਸੀ: ਜਗਮੇਲ ਢਿੱਲੋਂ

ਭੋਗਪੁਰ (ਰਾਣਾ ਭੋਗਪੁਰੀਆ)— ਸਿਆਸੀ ਦਬਾਅ ਅਧੀਨ ਕਾਂਗਰਸ ਪਾਰਟੀ ਦੇ ਵਰਕਰ ਅਕਾਲੀ-ਭਾਜਪਾ ਆਗੂਆਂ ਅਤੇ ਵਰਕਰਾਂ 'ਤੇ ਝੂਠੇ ਪਰਚੇ ਦਰਜ ਕਰਵਾ ਰਹੀ ਹੈ। ਇਹ ਵਿਚਾਰ ਸੀਨੀਅਰ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਭੋਗਪੁਰ ਦੇ ਸਾਬਕਾ ਚੇਅਰਮੈਨ ਜਗਮੇਲ ਸਿੰਘ ਢਿੱਲੋਂ ਪੁੱਤਰ ਪਿਆਰਾ ਸਿੰਘ ਢਿੱਲੋਂ ਵਾਸੀ ਪਿੰਡ ਤੇ ਡਾਕਖਾਨਾ ਬਹਿਰਾਮ ਸਰਿਸ਼ਤਾ ਨੇ ਭੋਗਪੁਰ ਥਾਣੇ ਵਿਚ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ 'ਤੇ ਦਰਜ ਮੁਕੱਦਮਾ ਨੰਬਰ 15 ਜੋ 19 ਜਨਵਰੀ 2018 ਨੂੰ ਹੋਇਆ ਹੈ, ਸਬੰਧੀ ਉਨ੍ਹਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚੋਂ ਜ਼ਮਾਨਤ ਲਈ ਹੈ ਅਤੇ ਉਸ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਅਨਮੋਲ ਰਤਨ ਸਿੰਘ ਵੱਲੋਂ ਪੁਲਸ ਥਾਣਾ ਭੋਗਪੁਰ ਵਿਖੇ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਕਿਹਾ ਸੀ। 
ਉਨ੍ਹਾਂ ਕਿਹਾ ਕਿ ਉਹ ਇਸ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਨ ਲਈ ਪੁਲਸ ਥਾਣਾ ਭੋਗਪੁਰ ਵੀ ਪਹੁੰਚੇ ਸਨ ਪਰ ਥਾਣਾ ਮੁਖੀ ਥਾਣੇ ਵਿਚ ਮੌਜੂਦ ਨਹੀਂ ਸਨ, ਜਿਸ ਕਾਰਨ ਉਨ•ਾਂ ਨੂੰ ਬਿਨਾਂ ਇਨਵੈਸਟੀਗੇਸ਼ਨ ਜੁਆਇਨ ਕੀਤੇ ਵਾਪਸ ਪਰਤਣਾ ਪਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ 'ਤੇ ਇਹ ਪਰਚਾ ਸਿਆਸੀ ਰੰਜਿਸ਼ ਤਹਿਤ ਕਰਵਾਇਆ ਗਿਆ ਹੈ ਅਤੇ ਇਹ ਬਿਲਕੁਲ ਝੂਠਾ ਹੈ ਅਤੇ ਉਨ੍ਹਾਂ ਨੂੰ ਅਦਾਲਤ 'ਤੇ ਪੂਰਾ ਭਰੋਸਾ ਹੈ ਕਿ ਅਦਾਲਤ ਇਹ ਕੇਸ ਉਨ੍ਹਾਂ ਦੇ ਹੱਕ ਵਿਚ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਹਰਬੋਲਿੰਦਰ ਸਿੰਘ, ਨਰਿੰਦਰ ਸਿੰਘ ਨਿੰਦੀ, ਨਰਿੰਦਰ ਨੰਨਾ, ਬਸੰਤ ਰਾਮ, ਚਰਨਜੀਤ ਸਿੰਘ ਭੋਗਪੁਰ, ਸੁਖਪਾਲ ਸਿੰਘ ਸਹੋਤਾ ਅਤੇ ਹੋਰ ਹਾਜ਼ਰ ਸਨ।


Related News