...ਤੇ ਸਾਬਕਾ ''ਅਕਾਲੀ ਸਰਕਾਰ'' ਨੇ ਬਕਾਇਆ ਛੱਡੇ 6100 ਕਰੋੜ ਦੇ ਬਿੱਲ
Thursday, Jan 11, 2018 - 10:20 AM (IST)

ਚੰਡੀਗੜ੍ਹ : ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਿਆਂ 9 ਮਹੀਨੇ ਲੰਘ ਗਏ ਹਨ ਪਰ ਅਜੇ ਵੀ ਪਾਰਟੀ ਸਾਬਕਾ ਅਕਾਲੀ-ਭਾਜਪਾ ਸਰਕਾਰ ਵਲੋਂ ਬਕਾਇਆ ਛੱਡੇ 6100 ਕਰੋੜ ਦੇ ਬਿੱਲਾਂ ਕਾਰਨ ਸਰਕਾਰ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਸਾਲ 2 ਜਨਵਰੀ ਤੱਕ ਕਾਂਗਰਸ ਸਰਕਾਰ ਦੇ ਸਿਰ 6100 ਕਰੋੜ ਰੁਪਏ ਦੀ ਦੇਣਦਾਰੀ ਹੈ, ਜਿਨ੍ਹਾਂ 'ਚ ਮੁਲਾਜ਼ਮਾਂ ਦੀ ਤਨਖਾਹਾਂ ਅਤੇ ਸੋਸ਼ਲ ਵੈਲਫੇਅਰ ਸਕੀਮਾਂ ਦਾ ਲਾਭ ਸ਼ਾਮਲ ਹੈ। ਵਿੱਤ ਵਿਭਾਗ ਨੇ ਸਾਰੇ ਮੁੱਖ ਵਿਭਾਗਾਂ ਨੂੰ ਲਿਖਤੀ 'ਚ ਨਵੇਂ ਪ੍ਰਪੋਜ਼ਲ ਤਿਆਰ ਕਰਨ ਅਤੇ ਪੁਰਾਣੀ ਸਰਕਾਰ ਵਲੋਂ ਛੱਡੇ ਗਏ ਬਿੱਲਾਂ ਨੂੰ ਜਲਦ ਤੋਂ ਜਲਦ ਕਲੀਅਰ ਕਰਨ ਲਈ ਹਦਾਇਤਾਂ ਦਿੱਤੀਆਂ ਹਨ। ਪਿਛਲੀ ਸਰਕਾਰ ਵਲੋਂ ਨਵੰਬਰ, 2016 ਤੋਂ ਬਜ਼ੁਰਗਾਂ, ਅਪਾਹਜਾਂ ਅਤੇ ਵਿਧਵਾਨਾਂ ਨੂੰ ਪੈਨਸ਼ਨ ਦੀ ਅਦਾਇਗੀ ਨਹੀਂ ਕੀਤੀ ਗਈ ਸੀ, ਜਿਸ ਨੂੰ 31 ਮਾਰਚ, 2017 ਤੱਕ ਕਾਂਗਰਸ ਸਰਕਾਰ ਨੇ ਕਲੀਅਰ ਕੀਤਾ। ਇਸ ਸਬੰਧੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਉਹ ਸਾਰੇ ਪੈਂਡਿੰਗ ਬਿੱਲਾਂ ਨੂੰ ਮਨਜ਼ੂਰੀ ਦੇ ਰਹੇ ਹਨ ਤਾਂ ਜੋ ਜਲਦੀ ਹੀ ਪੁਰਾਣੇ ਸਾਰੇ ਬਿੱਲਾਂ ਦੀ ਅਦਾਇਗੀ ਕੀਤੀ ਜਾ ਸਕੇ।