ਪੰਜਾਬ ਪੁਲਸ ਦੇ ਸਾਬਕਾ AIG ਨੂੰ ਅਦਾਲਤ ਤੋਂ ਝਟਕਾ, 13 ਦਿਨਾਂ ਲਈ ਨਿਆਂਇਕ ਹਿਰਾਸਤ ''ਚ ਭੇਜਿਆ

Thursday, Oct 30, 2025 - 05:42 PM (IST)

ਪੰਜਾਬ ਪੁਲਸ ਦੇ ਸਾਬਕਾ AIG ਨੂੰ ਅਦਾਲਤ ਤੋਂ ਝਟਕਾ, 13 ਦਿਨਾਂ ਲਈ ਨਿਆਂਇਕ ਹਿਰਾਸਤ ''ਚ ਭੇਜਿਆ

ਅੰਮ੍ਰਿਤਸਰ: 2019 ਦੇ ਮਾਮਲੇ 'ਚ ਅੱਜ ਐਸ.ਟੀ.ਐਫ. ਦੀ ਪੁਲਸ ਵੱਲੋਂ ਸਾਬਕਾ ਏ.ਆਈ.ਜੀ. ਰਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ। ਏ.ਆਈ.ਜੀ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਰਸ਼ਪਾਲ ਸਿੰਘ ਨੂੰ ਅੱਜ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਡੀ.ਸੀ. ਰਾਹੀਂ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ 13 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ-  ਪੰਜਾਬ 'ਚ 31 ਅਕਤੂਬਰ ਨੂੰ ਸਰਕਾਰੀ ਛੁੱਟੀ ਦੀ ਉੱਠੀ ਮੰਗ

ਕੀ ਹੈ ਪੂਰਾ ਮਾਮਲਾ

ਇਸ ਮਾਮਲੇ 'ਚ ਸ਼ਿਕਾਇਤਕਰਤਾ ਵੱਲੋਂ ਸਾਬਕਾ ਏ.ਆਈ.ਜੀ. ਰਸ਼ਪਾਲ ਸਿੰਘ ਉੱਪਰ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਜਦੋਂ ਉਹ ਕੋਰਟ ਵਿੱਚ ਆਪਣੀ ਤਰੀਖ਼ ਭੁਗਤਣ ਲਈ ਆਇਆ ਸੀ, ਤਾਂ ਸਾਬਕਾ ਏ.ਆਈ.ਜੀ. ਰਸ਼ਪਾਲ ਸਿੰਘ ਨੇ ਉਸਦੀ ਮੁਦੱਈ ਪਾਰਟੀ ਨਾਲ ਮਿਲਕੇ ਉਸਨੂੰ ਕੋਰਟ ਤੋਂ ਹੀ ਚੁੱਕ ਲਿਆ ਤੇ ਉਸਦੇ ਖ਼ਿਲਾਫ਼ ਝੂਠਾ ਨਸ਼ੇ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ-  ਪੰਜਾਬੀਓ ਪਹਿਲਾਂ ਕਰ ਲਓ ਕੰਮ, ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ Powercut

ਉਸਨੇ ਦੱਸਿਆ ਕਿ ਜਦੋਂ ਉਹ ਜੇਲ੍ਹ ਗਿਆ ਅਤੇ ਬਾਅਦ ਵਿੱਚ ਬਾਹਰ ਆਇਆ, ਤਾਂ ਉਸਨੇ ਇਨਸਾਫ ਲਈ ਆਪਣੀ ਲੜਾਈ ਸ਼ੁਰੂ ਕੀਤੀ। ਉਸਨੇ ਕਿਹਾ ਕਿ ਛੋਟੇ ਅਧਿਕਾਰੀਆਂ ਤੋਂ ਲੈ ਕੇ ਏ.ਆਈ.ਜੀ. ਰਸ਼ਪਾਲ ਸਿੰਘ ਤੱਕ ਕਈ ਸ਼ਿਕਾਇਤਾਂ ਕੀਤੀਆਂ ਗਈਆਂ। ਲੰਮੇ ਸਮੇਂ ਬਾਅਦ ਹੁਣ ਉਸਨੂੰ ਇਨਸਾਫ ਦੀ ਉਮੀਦ ਜਾਗੀ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸਨੂੰ ਅਜੇ ਵੀ ਧਮਕੀਆਂ ਮਿਲ ਰਹੀਆਂ ਹਨ, ਪਰ ਉਹ ਆਪਣੀ ਲੜਾਈ ਖੁਦ ਲੜਦਾ ਰਹੇਗਾ। ਉਸਦਾ ਕਹਿਣਾ ਹੈ ਕਿ ਹੁਣ ਉਸਨੂੰ ਲੱਗਦਾ ਹੈ ਕਿ ਇਸ ਮਾਮਲੇ ਵਿੱਚ ਇਨਸਾਫ ਮਿਲੇਗਾ।

ਇਹ ਵੀ ਪੜ੍ਹੋ- ਪੰਜਾਬ: ਵਿਆਹ ਦੇ ਨਾਂ 'ਤੇ ਵੱਡਾ ਘਪਲਾ, ਠੱਗੇ ਗਏ 10 NRI

ਉਸਨੇ ਇਹ ਵੀ ਸਪੱਸ਼ਟ ਕੀਤਾ ਕਿ ਉਸਦਾ ਕੋਈ ਵੀ ਮਾਮਲਾ ਸੀ.ਬੀ.ਆਈ. ਨਾਲ ਨਹੀਂ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਵੱਲੋਂ ਸਿਵਲ ਲਾਈਨ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ਮਾਮਲੇ ਵਿੱਚ ਸੱਤ ਮਹੀਨੇ ਪਹਿਲਾਂ ਏ.ਆਈ.ਜੀ. ਰਸ਼ਪਾਲ ਸਿੰਘ ਦਾ ਨਾਮ ਐੱਫ.ਆਈ.ਆਰ. ਵਿੱਚ ਸ਼ਾਮਲ ਕੀਤਾ ਗਿਆ ਸੀ। ਉਸੇ ਮਾਮਲੇ ਤਹਿਤ ਰਸ਼ਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

Shivani Bassan

Content Editor

Related News