ਸ੍ਰੀ ਮੁਕਤਸਰ ਸਾਹਿਬ: ਵਣ ਵਿਭਾਗ ਤੇ ਜੀਵ ਕਰਾਇਮ ਰੋਕੋ ਟੀਮ ਵੱਲੋਂ ਛਾਪੇਮਾਰੀ-ਸਰਪੰਚ ਦੇ ਘਰ ਤੋਂ ਮੋਰ ਤੇ ਮੋਰਨੀ ਬਰਾਮਦ

Saturday, Aug 12, 2017 - 02:01 PM (IST)

ਸ੍ਰੀ ਮੁਕਤਸਰ ਸਾਹਿਬ: ਵਣ ਵਿਭਾਗ ਤੇ ਜੀਵ ਕਰਾਇਮ ਰੋਕੋ ਟੀਮ ਵੱਲੋਂ ਛਾਪੇਮਾਰੀ-ਸਰਪੰਚ ਦੇ ਘਰ ਤੋਂ ਮੋਰ ਤੇ ਮੋਰਨੀ ਬਰਾਮਦ

ਮੁਕਤਸਰ (ਤਰਸੇਮ ਢੁੱਡੀ) — ਜੀਵ-ਜੰਤੂ ਕਰਾਇਮ ਰੋਕੋ ਟੀਮ ਦਿੱਲੀ ਨੂੰ ਰਾਸ਼ਟਰੀ ਪੰਛੀ ਮੋਰ ਨੂੰ ਕੈਦ ਕਰਨ ਸੰਬੰਧੀ ਮਿਲੀ ਸ਼ਿਕਾਇਤ ਮਗਰੋਂ ਉਕਤ ਟੀਮ ਨੇ ਵਣ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ ਨਾਲ ਲੈ ਕੇ ਇਥੋਂ  ਦੇ ਪਿੰਡ ਹਕੀਕੇ ਕਲਾਂ ਵਿਖੇ ਛਾਪੇਮਾਰੀ ਕੀਤੀ, ਜਿਸ ਦੌਰਾਨ ਸਰੰਪਚ ਜਸਵਿੰਦਰ ਸਿੰਘ ਜੱਸੀ ਦੇ ਘਰੋਂ ਪਿੰਜਰੇ 'ਚ ਕੈਦ ਕੀਤੇ ਗਏ ਰਾਸ਼ਟਰੀ ਪੰਛੀ ਮੋਰ ਤੇ ਮੋਰਨੀ ਨੂੰ ਬਰਾਮਦ ਕੀਤਾ ਗਿਆ। ਇਸ ਟੀਮ ਵਲੋਂ ਉਕਤ ਪੰਛੀਆਂ ਤੇ ਸਰਪੰਚ ਨੂੰ ਸ੍ਰੀ ਮੁਕਤਸਰ ਸਾਹਿਬ ਵਿਭਾਗ ਦੇ ਦਫਤਰ ਵਿਖ ਲਿਆਂਦਾ ਗਿਆ ਤੇ ਲਿਖਤੀ ਕਾਰਵਾਈ ਮੁਕੰਮਲ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਵਣ ਰੇਂਜ ਅਫਸਰ ਬਲਵਿੰਦਰ ਸਿੰਘ ਬੰਗੀ ਨੇ ਦੱਸਿਆ ਕਿ ਦਿੱਲੀ ਦੀ ਟੀਮ ਨੂੰ ਕਿਸੇ ਵਿਅਕਤੀ ਵਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਸਰਪੰਚ ਵਲੋਂ ਰਾਸ਼ਟਰਪਤੀ ਪੰਛੀ ਮੋਰ ਤੇ ਮੋਰਨਾ ਨੂੰ ਘਰ 'ਚ ਕੈਦ ਕੀਤਾ ਹੋਇਆ ਹੈ, ਜੋ ਕਿ ਗੈਰ ਕਾਨੂੰਨੀ ਹੈ। ਇਸ ਮਗਰੋਂ ਟੀਮ ਵਲੋਂ ਛਾਪੇਮਾਰੀ ਕਰ ਕੇ ਘਰ 'ਚੋਂ ਮੋਰ ਤੇ ਮੋਰਨੀ ਨੂੰ ਬਰਾਮਦ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਜ਼ੁਰਮ ਤਹਿਤ ਲਿਖਤੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ ਤੇ ਇਸ ਉਪਰੰਤ ਸਰਪੰਚ ਜਸਵਿੰਦਰ ਸਿੰਘ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਸੰਬੰਧੀ ਪਿੰਡ ਦੇ ਲੋਕ ਇਕੱਠੇ ਹੋਏ ਸਨ ਤੇ ਸਰਪੰਚ ਵਣ ਰੇਂਜ ਅਫਸਰ ਦੀ ਰਿਹਾਇਸ਼ ਤੇ ਉਨ੍ਹਾਂ ਕੋਲ ਬੈਠਾ ਸੀ, ਜਿਸ ਮਗਰੋਂ ਪੱਤਰਕਾਰਾਂ ਨੇ ਇਤਰਾਜ਼ ਕੀਤਾ ਕਿ ਉਕਤ ਵਿਅਕਤੀ ਨੂੰ ਏ. ਸੀ. ਰੂਮ 'ਚ ਕਿਉਂ ਬਿਠਾਇਆ ਗਿਆ ਹੈ ਤਾਂ ਪੁਲਸ ਵਲੋਂ ਜਾਣਕਾਰੀ ਦੇਣ 'ਚ ਆਨਾਕਾਨੀ ਕੀਤੀ ਗਈ, ਜਿਸ ਮਗਰੋਂ ਵਣ ਰੇਂਜ ਅਫਸਰ ਆਪਣੇ ਦਫਤਰ ਜਾ ਕੇ ਪੱਤਰਕਾਰਾਂ ਨਾਲ ਰੂ-ਬ-ਰੂ ਹੋਇਆ।


Related News