ਅੰਮ੍ਰਿਤਸਰ : ਕਰੋੜਾਂ ਦੀ ਹੈਰੋਇਨ ਸਮੇਤ ਵਿਦੇਸ਼ੀ ਔਰਤ ਗ੍ਰਿਫਤਾਰ
Saturday, Jul 21, 2018 - 10:00 AM (IST)
ਅੰਮ੍ਰਿਤਸਰ (ਸੰਜੀਵ) : ਸਪੈਸ਼ਲ ਟਾਸਕ ਫੋਰਸ ਨੇ ਇਕ ਕਿਲੋ ਹੈਰੋਇਨ ਸਮੇਤ ਵਿਦੇਸ਼ੀ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਮੂਲ ਰੂਪ ਤੋਂ ਯੁਗਾਂਡਾ ਦੀ ਰਹਿਣ ਵਾਲੀ ਰੋਬੀਆ ਭਾਰਤ 'ਚ ਹੈਰੋਇਨ ਤਸਕਰੀ ਲਈ ਆਈ ਸੀ, ਜਿਸ ਨੂੰ ਐੱਸ. ਟੀ. ਐੱਫ. ਨੇ ਚੈਕਿੰਗ ਦੌਰਾਨ ਦਬੋਚ ਲਿਆ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਕੀਮਤ ਕਰੋੜਾਂ ਦੀ ਦੱਸੀ ਜਾਂਦੀ ਹੈ।
