ਜ਼ਬਰਦਸਤੀ ਵਿਆਹ ਕਰਵਾਉਣ ਦੇ ਮਾਮਲੇ 'ਚ ਪੁਲਸ ਮੁਲਾਜ਼ਮ ਸਣੇ 3 ਖਿਲਾਫ ਪਰਚਾ

06/06/2019 11:40:48 AM

ਸ੍ਰੀ ਮੁਕਤਸਰ ਸਾਹਿਬ (ਪਵਨ) - ਲੜਕਾ ਅਤੇ ਲੜਕੀ ਦਾ ਜ਼ਬਰਦਸਤੀ ਵਿਆਹ ਕਰਵਾਉਣ ਅਤੇ ਸ਼ਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਦੇ ਮਾਮਲੇ 'ਚ ਥਾਣਾ ਬਰੀਵਾਲਾ ਦੀ ਪੁਲਸ ਨੇ ਇਕ ਹਵਲਦਾਰ ਸਣੇ 3 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਪੀੜਤ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੀ 19 ਸਤੰਬਰ, 2018 ਨੂੰ ਪਿੰਡ ਵੱਟੂ ਦੇ ਲੜਕੇ ਗੁਲਾਬ ਸਿੰਘ ਅਤੇ ਪ੍ਰਧਾਨ ਸਿੰਘ ਉਸ ਨੂੰ ਜ਼ਬਰਦਸਤੀ ਮੋਟਰਸਾਈਕਲ 'ਤੇ ਲੈ ਗਏ ਪਰ ਬਾਅਦ 'ਚ ਉਨ੍ਹਾਂ ਨੇ ਆਪਣੀ ਗਲਤੀ 'ਤੇ ਪਰਦਾ ਪਾਉਣ ਲਈ ਵੱਟੂ ਦੇ ਲੜਕੇ ਹਰਮਨਦੀਪ ਨਾਲ ਪਿੰਡ ਸੇਖ਼ ਦੇ ਗੁਰਦੁਆਰਾ ਸਾਹਿਬ 'ਚ ਉਸ ਦਾ ਜ਼ਬਰਦਸਤੀ ਵਿਆਹ ਕਰਵਾ ਦਿੱਤਾ। ਉਸ ਨੇ ਦੱਸਿਆ ਕਿ ਉਕਤ ਵਿਅਕਤੀ 21 ਸਤੰਬਰ ਤੋਂ 3 ਅਕਤੂਬਰ, 2018 ਤੱਕ ਵੱਖ-ਵੱਖ ਜਗ੍ਹਾ 'ਤੇ ਘੁੰਮਦੇ ਰਹੇ, ਜਦਕਿ 3 ਅਕਤੂਬਰ, 2018 ਨੂੰ ਉਨ੍ਹਾਂ ਦਾ ਜਬਰਨ ਕੋਰਟ 'ਚ ਕਾਨੂੰਨੀ ਵਿਆਹ ਕਰਵਾ ਦਿੱਤਾ।

ਪੀੜਤਾ ਅਨੁਸਾਰ ਵਕੀਲ ਕੋਲ ਜਾ ਕੇ ਜਦੋਂ ਕਾਗ਼ਜ਼ਾਂ 'ਤੇ ਦਸਤਖ਼ਤ ਕਰਨ ਨੂੰ ਕਿਹਾ ਗਿਆ ਤਾਂ ਉਸ ਨੇ ਇਸ ਵਿਆਹ ਤੋਂ ਨਾ ਖੁਸ਼ ਹੋਣ ਦੀ ਗੱਲ ਆਖੀ ਪਰ ਉਕਤ ਲੋਕਾਂ ਨੇ ਇਸ ਗੱਲ ਨੂੰ ਲੈ ਕੇ ਉਸ ਦੀ ਕੁੱਟ-ਮਾਰ ਕੀਤੀ। ਇਹ ਲੋਕ ਉਨ੍ਹਾਂ ਨੂੰ ਵਾਰ-ਵਰ ਲੈ ਕੇ ਘੁੰਮਦੇ ਰਹੇ ਅਤੇ ਮੇਰੇ 'ਤੇ ਪਤੀ-ਪਤਨੀ ਦਾ ਸਬੰਧ ਬਣਾਉਣ ਦਾ ਦਬਾਅ ਵੀ ਪਾਇਆ। ਜਦੋਂ ਮਾਮਲਾ ਜਥੇਬੰਦੀਆਂ ਨੇ ਉਠਾ ਲਿਆ ਤਾਂ ਇਸ ਮਾਮਲੇ ਵਿਚ ਪੁਲਸ ਨੇ ਆਪਣੇ ਹੱਥ ਪਿੱਛੇ ਕਰ ਲਏ।ਪੀੜਤ ਧਿਰ ਨੇ ਇਸ ਸਬੰਧੀ ਇਕ ਰਿੱਟ ਹਾਈ ਕੋਰਟ ਵਿਚ ਦਾਇਰ ਕਰ ਦਿੱਤੀ। ਕੋਰਟ ਦੇ ਹੁਕਮਾਂ 'ਤੇ ਇਹ ਮਾਮਲਾ ਬਣਾਈ ਗਈ 'ਸਿਟ' (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਕੋਲ ਪਹੁੰਚ ਗਿਆ। ਇਸ ਵਿਚ ਜਾਂਚ ਚੱਲਦੀ ਰਹੀ ਅਤੇ 8 ਮਹੀਨਿਆਂ ਬਾਅਦ ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ 'ਤੇ ਦੋਸ਼ੀ ਗੁਲਾਬ ਸਿੰਘ, ਪ੍ਰਧਾਨ ਸਿੰਘ ਨਿਵਾਸੀ ਵੱਟੂ ਅਤੇ ਇਨ੍ਹਾਂ ਦਾ ਸਾਥ ਦੇਣ ਵਾਲਾ ਪੁਲਸ ਮੁਲਾਜ਼ਮ ਹੌਲਦਾਰ ਗੁਰਜਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ, ਜਦਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।


rajwinder kaur

Content Editor

Related News