5 ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਨੇ ਅਧਿਆਪਕ

Friday, Mar 02, 2018 - 05:04 AM (IST)

5 ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਨੇ ਅਧਿਆਪਕ

ਨਵਾਂਸ਼ਹਿਰ, (ਤ੍ਰਿਪਾਠੀ)- ਡੀ.ਏ.ਐੱਨ. ਕਾਲਜ ਦੇ ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਲਜ ਗੇਟ 'ਤੇ ਧਰਨਾ ਦੇ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਧਿਆਪਕਾਂ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦੇ ਹੋਏ ਪੰਜਾਬ ਸਰਕਾਰ ਦੀ ਸਿੱਖਿਆ ਤੇ ਅਧਿਆਪਕ ਵਿਰੋਧੀ ਨੀਤੀਆਂ ਤੋਂ ਜਾਣੂ ਵੀ ਕਰਵਾਇਆ।
ਗੇਟ ਰੈਲੀ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਆਗੂ ਪ੍ਰੋ. ਕੇ.ਕੇ. ਗੋਇਲ ਤੇ ਡਾ. ਵਿਕਾਸ ਤੇਜੀ ਨੇ ਕਿਹਾ ਕਿ ਪਿਛਲੇ ਕਰੀਬ 5 ਮਹੀਨਿਆਂ ਤੋਂ ਗ੍ਰਾਂਟ ਜਾਰੀ ਨਾ 
ਹੋਣ ਕਾਰਨ ਅਧਿਆਪਕ ਤਨਖਾਹ ਤੋਂ ਵਾਂਝੇ ਹਨ, ਜਿਸ ਨਾਲ ਅਧਿਆਪਕਾਂ ਨੂੰ ਭਾਰੀ ਆਰਥਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਅਧਿਆਪਕਾਂ ਦੀ ਤਨਖਾਹ ਹਰ ਮਹੀਨੇ ਨਿਰਵਿਘਨ ਸਮੇਂ 'ਤੇ ਜਾਰੀ ਕੀਤੀ ਜਾਵੇ, ਅਧਿਆਪਕਾਂ ਨੂੰ ਰਿਫਰੈਸ਼ਰ ਕੋਰਸਾਂ ਤੋਂ ਛੋਟ ਦਿੱਤੀ ਜਾਵੇ, ਖਾਲੀ ਆਸਾਮੀਆਂ 'ਤੇ ਰੈਗੂਲਰ ਭਰਤੀ ਕੀਤੀ ਜਾਵੇ, ਅਧਿਆਪਕਾਂ ਨੂੰ ਪੈਨਸ਼ਨ ਤੇ ਗ੍ਰੈਚੁਟੀ ਦੇ ਦਾਇਰੇ 'ਚ ਲਿਆਂਦਾ ਜਾਵੇ, ਐੱਚ.ਆਰ.ਐੱਚ. ਸਟਾਫ਼ ਨੂੰ ਪੇਂਡੂ ਕਾਲਜਾਂ ਤਹਿਤ ਭੱਤਾ ਦਿੱਤਾ ਜਾਵੇ, ਸਕੀਮ ਤਹਿਤ ਡੀ.ਪੀ.ਈ. ਤੇ ਲਾਇਬ੍ਰੇਰੀਅਨ ਨੂੰ ਬਕਾਇਆ ਦਿੱਤਾ ਜਾਵੇ ਤੇ ਯੂ.ਜੀ.ਸੀ. ਤਹਿਤ ਪ੍ਰੋਫੈਸਰਾਂ ਦੀਆਂ ਪੋਸਟਾਂ ਕੱਢ ਕੇ ਨਿਯੁਕਤੀ ਕੀਤੀ ਜਾਵੇ, ਨਹੀਂ ਤਾਂ ਉਹ ਸਟੇਟ ਪੱਧਰ 'ਤੇ ਸੰਘਰਸ਼ ਕਰਨਗੇ। ਇਸ ਮੌਕੇ ਡਾ. ਮੀਨਾਕਸ਼ੀ, ਰਜਨੀ ਬਾਲਾ ਤੇ ਕਰਨ ਓਬਰਾਏ ਵੀ ਹਾਜ਼ਰ ਸਨ। 


Related News