ਧੁੰਦ 'ਚ ਹਾਦਸਿਆ ਨੂੰ ਰੋਕਣ ਲਈ ਟ੍ਰੈਫਿਕ ਇੰਚਾਰਜ ਨੇ ਵਾਹਨਾਂ ਪਿੱਛੇ ਲਗਾਏ ਰਿਫਲੈਕਟਰ

11/14/2017 5:16:54 PM

ਝਬਾਲ (ਨਰਿੰਦਰ) - ਧੁੰਦ ਦੇ ਮੌਸਮ 'ਚ ਨਿੱਤ ਵਾਪਰ ਰਹੇ ਹਾਦਸਿਆਂ ਨੂੰ ਰੋਕਣ ਲਈ ਮੰਗਵਾਰ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਤੇ ਡੀ. ਐੱਸ. ਪੀ. ਅਤਰੀ ਦੇ ਨਿਰਦੇਸ਼ਾ 'ਤੇ ਟ੍ਰੈਫਿਕ ਇੰਚਾਰਜ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਐਟੀਕੁਰਪਸ਼ਨ ਸੈੱਲ ਅਤੇ ਸਾਥ ਸੰਸਥਾਂ ਦੇ ਸਹਿਯੋਗ ਨਾਲ ਸੜਕਾਂ ਤੇ ਚੱਲਣ ਵਾਲੀਆਂ ਟਰਾਲੀਆਂ ਟਰੈਕਟਰਾਂ ਅਤੇ ਰੇਹੜਿਆਂ ਰਿਫਲੈਕਟਰ ਲਗਾਏ ਗਏ।ਇਸ ਸਮੇਂ ਟ੍ਰੈਫਿਕ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਅੱਜ ਕੱਲ ਪੈ ਰਹੀ ਗਹਿਰੀ ਧੁੰਦ ਕਾਰਨ ਸੜਕਾਂ 'ਤੇ ਨਿੱਤ ਹਾਦਸੇ ਵਾਪਰਨ ਰਹੇ ਹਨ, ਜਿਸ ਕਾਰਨ ਕਈ ਕੀਮਤੀ ਮਨੁੱਖੀ ਜਾਨਾਂ ਰੱਬ ਨੂੰ ਪਿਆਰੀਆਂ ਹੋ ਰਹੀਆਂ ਹਨ, ਜਿਸ ਕਰਕੇ ਇਹ ਰਿਫਲੈਕਟਰ ਲਗਾਏ ਜਾ ਰਹੇ ਹਨ ਤਾਂ ਜੋ ਧੁੰਦ ਤੇ ਹਨੇਰੇ 'ਚ ਇਹ ਚਮਕਦੇ ਰਹਿਣ ਤੇ ਹਾਦਸੇ ਨਾ ਹੋਣ। ਇਸ ਸਮੇ ਚੇਅਰਮੈਨ ਸਾਗਰ ਸ਼ਰਮਾਂ, ਰਾਜਵਿੰਦਰ ਸਿੰਘ,ਕਿਰਪਾਲ ਸਿੰਘ, ਮਨਜੀਤ ਸਿੰਘ ਤੇ ਥਾਣੇਦਾਰ ਕੁਲਵਿੰਦਰ ਸਿੰਘ, ਸੰਤੋਖ ਸਿੰਘ ਅਤੇ ਪ੍ਰਧਾਨ ਹਰਜੀਤ ਸਿੰਘ ਗੱਗੋਬੂਹਾ ਆਦਿ ਹਾਜ਼ਰ ਸਨ।


Related News