ਸੰਘਣੀ ਧੁੰਦ ਦੇ ਚੱਲਦੇ ਨੈਸ਼ਨਲ ਹਾਈਵੇਅ 'ਤੇ ਲੱਗਿਆ ਭਾਰੀ ਜਾਮ
Sunday, Dec 23, 2018 - 01:04 PM (IST)

ਲੁਧਿਆਣਾ (ਅਨਿਲ)—ਮਹਾਨਗਰ ਦੇ ਬਾਹਰੀ ਖੇਤਰ 'ਚ ਸੰਘਣੀ ਧੁੰਦ ਦੇ ਚੱਲਦੇ ਅੱਜ ਸਵੇਰੇ ਨੈਸ਼ਨਲ ਹਾਈਵੇਅ 'ਤੇ ਭਾਰੀ ਜਾਮ ਲੱਗਿਆ ਰਿਹਾ। ਜਿਸ ਕਾਰਨ ਲਾਡੋਵਾਲ ਚੌਕ 'ਤੇ ਲੁਧਿਆਣਾ ਤੋਂ ਜਲੰਧਰ ਆਉਣ ਵਾਲੇ ਵਾਹਨਾਂ ਨੂੰ ਆਉਣ-ਜਾਣ 'ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲਾਡੋਵਾਲ ਚੌਕ 'ਚ ਭਾਰੀ ਜਾਮ ਲੱਗਣ ਕਾਰਨ ਮੇਨ ਬਾਜ਼ਾਰ 'ਚ ਆਉਣ ਵਾਲੇ ਵਾਹਨ ਚਾਲਕ ਵੀ ਇਸ ਜਾਮ 'ਚ ਫਸੇ ਰਹੇ ਪਰ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਵਾਲਾ ਪੁਲਸ ਵਿਭਾਗ ਦਾ ਕੋਈ ਵੀ ਕਰਮਚਾਰੀ ਮੌਕੇ 'ਤੇ ਮੌਜੂਦ ਨਹੀਂ ਸੀ। ਲੋਕਾਂ ਵਲੋਂ ਖੁਦ ਹੀ ਆਪਣੇ ਵਾਹਨਾਂ ਨੂੰ ਜਾਮ ਤੋਂ ਬਾਹਰ ਕੱਢਣ 'ਚ ਮੁਸ਼ਕਤ ਕਰਨੀ ਪੈ ਰਹੀ ਹੈ।