ਪੰਜਾਬ ’ਚ ਪਰੇਸ਼ਾਨੀਆਂ ਦਾ ਕਾਰਨ ਬਣੀ ਧੁੰਦ, ਜਾਣੋ ਕੱਲ੍ਹ ਕਿਹੋ ਜਿਹਾ ਰਹੇਗਾ ਮੌਸਮ

Tuesday, Feb 08, 2022 - 12:32 PM (IST)

ਪੰਜਾਬ ’ਚ ਪਰੇਸ਼ਾਨੀਆਂ ਦਾ ਕਾਰਨ ਬਣੀ ਧੁੰਦ, ਜਾਣੋ ਕੱਲ੍ਹ ਕਿਹੋ ਜਿਹਾ ਰਹੇਗਾ ਮੌਸਮ

ਰੂਪਨਗਰ (ਕੈਲਾਸ਼)- ਧੁੰਦ ਦਾ ਕਹਿਰ ਲੋਕਾਂ ਲਈ ਅਜੇ ਵੀ ਭਾਰੀ ਪਰੇਸ਼ਾਨੀਆਂ ਦਾ ਕਾਰਨ ਬਣਿਆ ਹੋਇਆ ਹੈ, ਜਦਕਿ ਸੀਤਲਹਿਰ ਨੇ ਵੀ ਲੋਕਾਂ ਨੂੰ ਕਾਂਬਾ ਛੇੜੀ ਰੱਖਿਆ। ਦੂਜੇ ਪਾਸੇ ਖੇਤੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ(ਟ੍ਰੇਨਿੰਗ) ਡਾ. ਉਪੇਂਦਰ ਸਿੰਘ ਸੋਇਲ ਨੇ ਦੱਸਿਆ ਕਿ 9 ਫਰਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।

ਜਾਣਕਾਰੀ ਅਨੁਸਾਰ ਸ਼ਹਿਰ ’ਚ ਧੁੰਦ ਦਾ ਕਹਿਰ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਲਈ ਭਾਰੀ ਪਰੇਸ਼ਾਨੀਆਂ ਦਾ ਕਾਰਨ ਬਣਿਆ ਹੋਇਆ ਹੈ। ਸੋਮਵਾਰ ਨੂੰ ਵੀ ਸਵੇਰੇ 6 ਵਜੇ ਕੁਝ ਮੌਸਮ ਸਾਫ਼ ਸੀ ਪਰ ਜਿਵੇਂ ਹੀ ਦਿਨ ਨਿਕਲਣਾ ਸ਼ੁਰੂ ਹੋਇਆ ਤਾਂ ਧੁੰਦ ਨੇ ਵੀ ਸ਼ਹਿਰ ਨੂੰ ਚਿੱਟੀ ਚਾਦਰ ’ਚ ਲਪੇਟ ਲਿਆ ਜਿਸ ’ਚ ਨਾਲ ਵਾਹਨ ਚਾਲਕਾਂ ਦੇ ਪਹੀਏ ਵੀ ਧੀਮੇ ਪੈ ਗਏ ਅਤੇ ਉਨ੍ਹਾਂ ਨੂੰ ਹਾਦਸਿਆਂ ਤੋਂ ਬਚਣ ਲਈ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ।

ਇਹ ਵੀ ਪੜ੍ਹੋ: ‘ਵੈਲੇਨਟਾਈਨ ਵੀਕ’ ਦਾ ਦੂਜਾ ਦਿਨ ਪ੍ਰਪੋਜ਼-ਡੇਅ, ਅੱਜ ਹੈ ਇਜ਼ਹਾਰ-ਏ-ਮੁਹੱਬਤ ਦਾ ਦਿਨ

ਠੰਡ ਤੋਂ ਬਚਣ ਲਈ ਮੁੱਹਲਾ ਮਾਤਾ ਰਾਣੀ ’ਚ ਕੁਝ ਲੋਕ ਅੱਗ ਦਾ ਸਹਾਰਾ ਲੈਂਦੇ ਵੀ ਵੇਖੇ ਗਏ। ਜ਼ਿਆਦਾਤਰ ਤਾਪਮਾਨ ਦਿਨ ’ਚ 17 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ। ਇਸ ਸਬੰਧੀ ਡਾ. ਉਪੇਂਦਰ ਸਿੰਘ ਨੇ ਦੱਸਿਆ ਕਿ 8 ਫਰਵਰੀ ਨੂੰ ਮੌਸਮ ਚਾਹੇ ਸਾਫ਼ ਰਹੇਗਾ ਪਰ ਧੁੰਦ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਸਾਲਹ ਦਿੱਤੀ ਹੈ ਕਿ ਬਰਸਾਤ ਨੂੰ ਵੇਖਦੇ ਹੋਏ ਉਹ ਆਉਣ ਵਾਲੇ ਦਿਨਾਂ ’ਚ ਫ਼ਸਲਾਂ ਦੀ ਸਿੰਚਾਈ ਅਤੇ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਤੋਂ ਗੁਰੇਜ਼ ਕਰਨ।

ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਨਾਬਾਲਗ ਕੁੜੀ ਦਾ ਗਲਾ ਵੱਢ ਕੇ ਕਤਲ, ਖੇਤਾਂ ’ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News