ਸੰਘਣੀ ਧੁੰਦ ਕਾਰਣ ਵਾਪਰਿਆ ਹਾਦਸਾ, ਪੰਜਾਬ ਪੁਲਸ ਦੇ ਦੋ ਜਵਾਨਾਂ ਦੀ ਮੌਤ

01/22/2021 6:36:54 PM

ਘਨੌਲੀ (ਸ਼ਰਮਾ)- ਸੰਘਣੀ ਧੁੰਦ ਹੋਣ ਕਾਰਨ ਦੇਰ ਰਾਤ 12.30 ਦੇ ਕਰੀਬ ਵਾਪਰੇ ਭਿਆਨਕ ਹਾਦਸੇ ਵਿਚ ਡਿਊਟੀ ਤੋਂ ਪਰਤ ਰਹੇ ਪੀ. ਏ. ਪੀ. ਦੇ ਦੋ ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਇਕ ਗੰਭੀਰ ਰੂਪ 'ਚ ਫੱਟਡ਼ ਹੋ ਗਿਆ। ਪੁਲਸ ਚੌਕੀ ਘਨੌਲੀ ਤੋਂ ਮਿਲੀ ਜਾਣਕਾਰੀ ਅਨੁਸਾਰ ਪੀ. ਏ. ਪੀ. ਦੇ ਤਿੰਨ ਜਵਾਨ ਨੰਗਲ ਤੋਂ 311 ਨਾਕੇ 'ਤੇ ਡਿਊਟੀ ਦੇ ਕੇ ਘਰਾਂ ਨੂੰ ਸੈਂਟਰੋ ਕਾਰ ਰਾਹੀਂ ਰਾਹੀਂ ਪਰਤ ਰਹੇ ਸਨ । ਜਦੋਂ ਉਨ੍ਹਾਂ ਦੀ ਕਾਰ ਘਨੌਲੀ ਬੱਸ ਸਟੈਂਡ ਦੇ ਨੇੜੇ ਪੁੱਜੀ ਤਾਂ ਬੀਤੀ ਰਾਤ ਪਈ ਸੰਘਣੀ ਧੁੰਦ ਕਾਰਨ ਅੱਗੇ ਜਾ ਰਹੇ ਅਣਪਛਾਤੇ ਵਾਹਨ ਨਾਲ ਟਕਰਾਉਣ ਕਾਰਨ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ।

ਇਹ ਵੀ ਪੜ੍ਹੋ : 19 ਕਤਲਾਂ, 50 ਲੁੱਟ ਤੇ ਇਰਾਦਾ ਕਤਲ ਲਈ ਜ਼ਿੰਮੇਵਾਰ ਲਾਰੈਂਸ ਗੈਂਗ ਦਾ ਮੁੱਖ ਗੈਂਗਸਟਰ ਬਿਸੋਡੀ ਰਿਮਾਂਡ 'ਤੇ

ਹਾਦਸੇ ਦੌਰਾਨ ਸੈਂਟਰੋ ਕਾਰ ’ਚ ਬੈਠੇ ਤਿੰਨੇ ਪੁਲਸ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ । ਜਿਨ੍ਹਾਂ ਨੂੰ ਹਾਈਵੇ ਪੁਲਸ ਅਤੇ ਘਨੌਲੀ ਪੁਲਸ ਵੱਲੋਂ ਰਾਹਗੀਰਾਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ ਪਰ ਡਾਕਟਰਾਂ ਵੱਲੋਂ ਦੋ ਪੁਲਸ ਮੁਲਾਜ਼ਮਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦਕਿ ਤੀਜੇ ਪੁਲਸ ਮੁਲਾਜ਼ਮ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗਡ਼੍ਹ ਰੈਫਰ ਕਰ ਦਿੱਤਾ ਗਿਆ ਜੋ ਕਿ ਜ਼ੇਰੇ ਇਲਾਜ ਹੈ।  ਸਡ਼ਕ ਹਾਦਸੇ ਦੌਰਾਨ ਮ੍ਰਿਤਕ ਪੁਲਸ ਮੁਲਾਜ਼ਮਾਂ ਦੀ ਪਛਾਣ ਰਾਜ ਕੁਮਾਰ ਜਲੰਧਰ ਤੇ ਏ. ਐੱਸ. ਆਈ. ਜਸਵਿੰਦਰ ਸਿੰਘ ਮੱਖੂ ਫਿਰੋਜ਼ਪੁਰ ਵਜੋਂ ਹੋਈ ਹੈ ਜਦੋਂ ਕਿ ਹਾਦਸੇ ਦੌਰਾਨ ਜ਼ਖਮੀ ਹੋਇਆ ਬਲਵਿੰਦਰ ਰਾਏ ਪੀ. ਜੀ. ਆਈ. ਚੰਡੀਗਡ੍ਹ ਜ਼ੇਰੇ ਇਲਾਜ ਅਧੀਨ ਹੈ। ਉੱਧਰ ਘਨੌਲੀ ਪੁਲਸ ਵੱਲੋਂ ਅਣਪਛਾਤੇ ਵਾਹਨ ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ਰੂ ਕਰ ਦਿੱਤੀ ਹੈ ।

ਇਹ ਵੀ ਪੜ੍ਹੋ : ਗਮੀ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਤੋਂ ਦੋ ਮਹੀਨੇ ਬਾਅਦ ਮੁੰਡੇ ਦੀ ਮੌਤ

 


Gurminder Singh

Content Editor

Related News