ਬਿਆਸ ਦਰਿਆ ''ਚ ਆਇਆ ਹੜ੍ਹ, ਖੇਤਾਂ ''ਚ ਭਰਿਆ ਪਾਣੀ

Wednesday, Aug 09, 2017 - 02:42 AM (IST)

ਬਿਆਸ ਦਰਿਆ ''ਚ ਆਇਆ ਹੜ੍ਹ, ਖੇਤਾਂ ''ਚ ਭਰਿਆ ਪਾਣੀ

ਟਾਂਡਾ, (ਜਸਵਿੰਦਰ)- ਬਿਆਸ ਦਰਿਆ ਵਿਚ ਪਾਣੀ ਵਧਣ ਕਾਰਨ ਨੇੜਲੇ ਕਈ ਪਿੰਡ ਇਸ ਦੀ ਲਪੇਟ 'ਚ ਆ ਗਏ ਹਨ। ਅੱਜ ਜਦੋਂ ਪੱਤਰਕਾਰਾਂ ਦੀ ਟੀਮ ਵੱਲੋਂ ਬਿਆਸ ਦਰਿਆ ਨਾਲ ਲੱੱਗਦੇ ਪਿੰਡ ਅਬਦੁਲਾਪੁਰ, ਸੇਵਾ ਮਿਆਣੀ, ਗੰਦੂ ਵਾਲ, ਕੁੱਲਾ, ਹਬੀਬਚੱਕ ਆਦਿ 'ਚ ਦੌਰਾ ਕੀਤਾ ਤਾਂ ਫਸਲਾਂ ਪਾਣੀ 'ਚ ਡੁੱਬੀਆਂ ਹੋਈਆਂ ਸਨ। ਇਸ ਕਾਰਨ ਪਿੰਡ ਮਿਆਣੀ ਤੇ ਅਬਦੁਲਾਪੁਰ ਦਾ ਸੰਪਰਕ ਵੀ ਟੁੱਟ ਚੁੱਕਾ ਹੈ। ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਕਦਮ ਨਾ ਚੁੱਕੇ ਜਾਣ ਕਾਰਨ ਲੋਕਾਂ ਅੰਦਰ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ ਅਤੇ ਉਹ ਖੁਦ ਸੁਰੱਖਿਅਤ ਥਾਵਾਂ 'ਤੇ ਜਾਣਾ ਸ਼ੁਰੂ ਹੋ ਗਏ ਹਨ। ਲੋਕਾਂ ਨੇ ਦੱਸਿਆ ਕਿ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਪਸ਼ੂਆਂ ਲਈ ਚਾਰੇ ਦਾ ਵੀ ਪ੍ਰਬੰਧ ਕਰਨਾ ਮੁਸ਼ਕਿਲ ਬਣਿਆ ਹੋਇਆ ਹੈ।
ਇਸ ਸਬੰਧੀ ਜਦੋਂ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਅਤੇ ਫਲੱਡ ਕੰਟਰੋਲ ਰੂਮ ਵੱਲੋਂ ਦਰਿਆ ਨੇੜੇ ਵਸੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।


Related News