ਹੜ੍ਹ ਦੀ ਮਾਰ; ਹਰਿਆਣਾ ਬਾਰਡਰ ਨਾਲ ਲੱਗਦੇ ਪੰਜਾਬ ਦੇ ਪਿੰਡਾਂ ’ਚ ਝੋਨੇ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ

Saturday, Jul 15, 2023 - 02:28 AM (IST)

ਪਟਿਆਲਾ (ਮਨਦੀਪ ਜੋਸਨ) : ਪਟਿਆਲਾ ਜ਼ਿਲ੍ਹੇ ਦੇ ਪੇਂਡੂ ਖੇਤਰਾਂ ’ਚ ਹੜ੍ਹ ਦੀ ਮਾਰ ਨੇ ਤ੍ਰਾਹ-ਤ੍ਰਾਹ ਕਰਾਈ ਹੋਈ ਹੈ। ਘੱਗਰ, ਟਾਂਗਰੀ, ਮੀਰਾਂਪੁਰ ਚੋਅ, ਪਟਿਆਲਾ ਨਦੀ ਅਤੇ ਝੱਬੋ ਚੋਅ ’ਚ ਆਏ ਹੜ੍ਹ ਨੇ ਲੋਕਾਂ ਦੀ ਜ਼ਿੰਦਗੀ ਉਥਲ-ਪੁਥਲ ਕਰ ਦਿੱਤੀ ਹੈ। ਪਟਿਆਲਾ ਜ਼ਿਲ੍ਹੇ ਅੰਦਰ ਹਰ ਸਾਲ ਇਹ ਦਰਿਆ ਤਬਾਹੀ ਮਚਾਉਂਦੇ ਹਨ ਪਰ ਕਿਸੇ ਵੀ ਸਰਕਾਰ ਵੱਲੋਂ ਹੜ੍ਹਾਂ ਦਾ ਕੋਈ ਪੁਖਤਾ ਹੱਲ ਨਾ ਕੱਢਣ ਕਾਰਨ ਇਸ ਦਾ ਖਮਿਆਜ਼ਾ ਲੋਕ ਭੁਗਤ ਰਹੇ ਹਨ।

ਇਹ ਵੀ ਪੜ੍ਹੋ : ਡਾਕਟਰਾਂ ਨੇ ਦਿਖਾਇਆ ਚਮਤਕਾਰ, ਧੜ ਤੋਂ ਵੱਖ ਹੋ ਚੁੱਕੇ ਸਿਰ ਨੂੰ ਦੁਬਾਰਾ ਜੋੜ ਮੌਤ ਦੇ ਮੂੰਹ 'ਚੋਂ ਕੱਢਿਆ ਬੱਚਾ

ਰਾਜਪੁਰਾ, ਘਨੌਰ, ਦੇਵੀਗੜ੍ਹ, ਸਨੌਰ, ਭਾਂਖਰ, ਡਕਾਲਾ, ਭੁੰਨਰਹੇੜੀ, ਸਮਾਣਾ, ਪਾਤੜਾਂ, ਬਲਬੇੜਾ ਨਵਾਂ ਗਾਓਂ ਦੇ ਸੈਂਕੜੇ ਪਿੰਡ ਹਰ ਸਾਲ ਹੜ੍ਹਾਂ ਦੀ ਤਬਾਹੀ ਦੀ ਮਾਰ ਝੱਲ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਨੇ ਲਾਰਿਆਂ ਤੋਂ ਸਿਵਾਏ ਲੋਕਾਂ ਨੂੰ ਕੁਝ ਨਹੀਂ ਦਿੱਤਾ। ਪਟਿਆਲਾ ਸ਼ਹਿਰ ’ਚ ਆਏ ਹੜ੍ਹ ’ਚ ਪਿੰਡਾਂ ਦੇ ਲੋਕਾਂ ਵੱਲੋਂ ਸ਼ਹਿਰ ਵਾਲਿਆਂ ਦੀਆਂ ਜਾਨਾਂ ਆਪਣੀਆਂ ਜਾਨਾਂ ਖ਼ਤਰੇ ’ਚ ਪਾ ਕੇ ਬਚਾਈਆਂ ਅਤੇ ਉਨ੍ਹਾਂ ਨੂੰ ਦੁੱਧ, ਲੰਗਰ, ਪਾਣੀ ਦਵਾਈਆਂ ਮੁਹੱਈਆ ਕਰਵਾਇਆ ਪਰ ਉਨ੍ਹਾਂ ਦੀ ਮਦਦ ਵਾਸਤੇ ਕੋਈ ਸ਼ਹਿਰੀ ਅੱਗੇ ਨਹੀਂ ਆਇਆ। ਇਸ ਵਾਰ ਦੇ ਹੜ੍ਹ ਦਾ ਪਾਣੀ ਇੰਨਾ ਜ਼ਿਆਦਾ ਸੀ ਕਿ ਜਿੱਥੇ ਕਦੇ ਵੀ ਪਾਣੀ ਨਹੀਂ ਸੀ ਚੜ੍ਹਿਆ, ਉੱਥੇ ਵੀ ਪਾਣੀ ਨੇ ਮਾਰ ਪਾਈ ਹੈ। ਇਸ ਸਮੇਂ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਫੌਜ ਦੀ ਮਦਦ ਨਾਲ ਲੋਕਾਂ ਦੇ ਬਚਾਅ ’ਚ ਲੱਗੇ ਹੋਏ ਹਨ ਪਰ ਲੋਕ ਪ੍ਰਸ਼ਾਸਨ ਤੋਂ ਖੁਸ਼ ਨਹੀਂ ਹਨ। ਪਿੰਡਾਂ ਅਤੇ ਖੇਤਾਂ ’ਚ 7-7 ਫੁੱਟ ਪਾਣੀ ਭਰਨ ਕਾਰਨ ਲੋਕਾਂ ਤੱਕ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਕੱਲ੍ਹ ਹੋਈ ਸੀ ਪੁੱਤ ਦੀ ਮੌਤ, ਅੱਜ ਅਪਾਹਜ ਪਿਤਾ ਨੇ ਵੀ ਟ੍ਰੇਨ ਹੇਠਾਂ ਆ ਕੇ ਤੋੜਿਆ ਦਮ

ਹਰਿਆਣਾ ਲੱਗਦੇ ਪਿੰਡਾਂ ’ਚ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਤਬਾਹ ਹੋ ਗਈ ਹੈ, ਜੋ ਹਰਿਆਣਾ ਦੇ ਬਾਰਡਰ ਨਾਲ ਲੱਗਦੇ ਪਿੰਡਾਂ ਧਰਮਹੇੜੀ, ਸੱਸਾ ਗੁਜਰਾਂ, ਸੱਸੀ ਬ੍ਰਾਹਮਣਾ, ਹਾਸ਼ਮਪੁਰ ਮਾਂਗਟਾਂ, ਚਾਬਾ, ਖੰਬੇੜਾ, ਹਰਿਆਣਾ ਦੇ ਪਿੰਡ ਘਮ੍ਹੇੜੀ, ਬੋਪੁਰ ਆਦਿ ਪਿੰਡਾਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜਿੰਨਾ ਪਾਣੀ ਇਸ ਵਾਰ ਆਇਆ ਹੈ, ਜ਼ਿੰਦਗੀ ’ਚ ਕਦੇ ਨਹੀਂ ਆਇਆ। ਬਨੂੜ ਖੇਤਰ ਤੋਂ ਸ਼ੁਰੂ ਹੋ ਕੇ ਰਾਜਪੁਰਾ, ਘਨੌਰ, ਸਨੌਰ, ਦੇਵੀਗੜ੍ਹ, ਰਾਮਨਗਰ ਸਰਕਲ, ਬਾਦਸ਼ਾਹਪੁਰ, ਸ਼ੁਤਰਾਣਾ ਆਦਿ ਇਲਾਕਿਆਂ ’ਚੋਂ ਲੰਘਦਾ ਹੋਇਆ ਘੱਗਰ ਦਰਿਆ ਤਬਾਹੀ ਮਚਾਉਂਦਾ ਖਨੌਰੀ ਨੇੜੇ ਸੰਗਰੂਰ ਜ਼ਿਲ੍ਹੇ ’ਚ ਦਾਖ਼ਲ ਹੁੰਦਾ ਹੈ। ਦੂਜੇ ਪਾਸੇ ਜ਼ਿਲ੍ਹੇ ’ਚ ਵੱਗਦੇ ਹੋਰ ਨਦੀਆਂ-ਨਾਲਿਆਂ ਨਾਲ ਵੀ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਪਸ਼ੂਆਂ ਲਈ ਹਰਾ ਚਾਰਾ, ਤੂੜੀ ਆਦਿ ਖਰਾਬ ਹੋ ਜਾਣ ਕਾਰਨ ਆਉਂਦੇ ਦਿਨਾਂ ’ਚ ਹੋਰ ਪ੍ਰੇਸ਼ਾਨੀਆਂ ਵਧਣਗੀਆਂ।

ਇਹ ਵੀ ਪੜ੍ਹੋ : PM ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੂੰ ਭੇਟ ਕੀਤੀ ਚੰਦਨ ਦੀ ਸਿਤਾਰ, ਜਾਣੋ ਹੋਰ ਕੀ-ਕੀ ਦਿੱਤੇ ਤੋਹਫ਼ੇ?

ਘੱਗਰ ਦਰਿਆ ’ਚ ਹਰਿਆਣਾ ਵੱਲ ਪਿਆ ਪਾੜ

ਪੰਜਾਬ-ਹਰਿਆਣਾ ਦੇ ਬਾਰਡਰ ਤੋਂ ਲੰਘਦੇ ਘੱਗਰ ਦਰਿਆ ’ਚ ਬੀਤੀ ਦੇਰ ਰਾਤ ਹਰਿਆਣਾ ਵਾਲੀ ਸਾਈਡ ਬੰਨ੍ਹ ’ਚ ਪਾੜ ਪੈ ਜਾਣ ਕਾਰਨ ਬੰਨ੍ਹ ਟੁੱਟ ਗਿਆ ਹੈ, ਜਿਸ ਨਾਲ ਪੰਜਾਬ ਦੇ ਸਰਹੱਦੀ ਪਿੰਡਾਂ ਨੂੰ ਕੁਝ ਰਾਹਤ ਜ਼ਰੂਰ ਮਿਲੀ ਹੈ ਪਰ ਇਸ ਨੇ ਹਰਿਆਣਾ ’ਚ ਘਸਮਾਨ ਮਚਾ ਦਿੱਤਾ ਹੈ। ਘੱਗਰ ਦਾ ਪਾਣੀ ਬੰਨ੍ਹ ਤੋੜ ਕੇ ਹਾਂਸੀ ਬੁਟਾਣਾ ਨਹਿਰ ’ਚ ਦਾਖਲ ਹੋ ਗਿਆ, ਜਿਸ ਨਾਲ ਹਾਂਸੀ ਬੁਟਾਣਾ ਨਹਿਰ ’ਚ ਵੀ ਦੋਵੇਂ ਪਾਸਿਓਂ ਟੁੱਟ ਗਈ। ਇਸ ਨਾਲ ਹਰਿਆਣਾ ਖੇਤਰ ਦੇ ਪਿੰਡਾਂ ’ਚ ਪਾਣੀ ਤੇਜ਼ੀ ਨਾਲ ਦਾਖਲ ਹੋ ਗਿਆ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 


Mukesh

Content Editor

Related News