ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਐੱਸ. ਪੀ. ਸਿੰਘ ਓਬਰਾਏ, ਕੀਤਾ ਵੱਡਾ ਐਲਾਨ (ਵੀਡੀਓ)

08/26/2023 11:50:05 PM

ਜਲੰਧਰ (ਵੈੱਬ ਡੈਸਕ) : ਪੰਜਾਬ ਦਾ ਇਤਿਹਾਸ ਬੋਲਦਾ ਹੈ ਕਿ ਇਸ ’ਤੇ ਕਈ ਹਨੇਰੀਆਂ ਤੇ ਤੂਫ਼ਾਨ ਆਏ ਪਰ ਪੰਜਾਬੀਆਂ ਦੀ ਖ਼ਾਸੀਅਤ ਇਹ ਹੈ ਕਿ ਜਦੋਂ ਵੀ ਇਨ੍ਹਾਂ ’ਤੇ ਕੋਈ ਸਮੱਸਿਆ ਜਾਂ ਦਿੱਕਤ ਪੈਦਾ ਹੁੰਦੀ ਹੈ ਤਾਂ ਇਹ ਇਕੱਠੇ ਹੋ ਜਾਂਦੇ ਹਨ। ਬਹੁਤ ਸਾਰੇ ਸਮਾਜ-ਸੇਵੀ ਆਪ-ਮੁਹਾਰੇ ਅੱਗੇ ਆ ਕੇ ਲੋਕਾਂ ਦੀ ਮਦਦ ਕਰਦੇ ਹਨ। ਅੱਜ ਪੰਜਾਬ ’ਚ ਜਦੋਂ ਹੜ੍ਹਾਂ ਦਾ ਦੌਰ ਚੱਲ ਰਿਹਾ ਹੈ ਤੇ ਤਬਾਹੀ ਮਚੀ ਹੋਈ ਹੈ ਤਾਂ ਸਮਾਜ-ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਐੱਸ. ਪੀ. ਸਿੰਘ ਓਬਰਾਏ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਤਕਰੀਬਨ 5 ਹਜ਼ਾਰ ਘਰ ਬਣਵਾਏ ਜਾਣਗੇ। ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਜਲੰਧਰ ’ਚ ਪਹੁੰਚੇ ਐੱਸ. ਪੀ. ਸਿੰਘ ਓਬਰਾਏ ਨਾਲ ਹੜ੍ਹ ਪੀੜਤ ਲੋਕਾਂ ਦੀ ਮਦਦ ਨੂੰ ਲੈ ਕੇ ਬਣਾਈ ਗਈ ਯੋਜਨਾ ਬਾਰੇ ਖ਼ਾਸ ਗੱਲਬਾਤ ਕੀਤੀ ਗਈ। 

ਇਹ ਖ਼ਬਰ ਵੀ ਪੜ੍ਹੋ : ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਲੜੇਗਾ ਹਰਿਆਣਾ ਗੁਰਦੁਆਰਾ ਚੋਣਾਂ, ਸਿੱਖਾਂ ਨੂੰ ਕੀਤੀ ਇਹ ਅਪੀਲ

ਪੰਜਾਬ ’ਚ ਹੜ੍ਹਾਂ ਦੇ ਹਾਲਾਤ ਦਰਮਿਆਨ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋਕਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾ ਰਹੀ ?

-ਅਸੀਂ ਖ਼ਾਸ ਤੌਰ ’ਤੇ ਦੇਖੀਏ ਤਾਂ ਹਿਮਾਚਲ ਪ੍ਰਦੇਸ਼ ’ਚ ਮੰਡੀ, ਕੁੱਲੂ ’ਚ ਤੂਫ਼ਾਨ ਤੇ ਮੀਂਹ ਨੇ ਤਬਾਹੀ ਮਚਾਈ ਤੇ ਪੁਲ ਰੁੜ੍ਹ ਗਏ, ਸੜਕਾਂ ਟੁੱਟ ਗਈਆਂ ਤੇ ਬਿਲਡਿੰਗਾਂ ਢਹਿ-ਢੇਰੀ ਹੋ ਗਈਆਂ ਤੇ ਉਸ ਤੋਂ ਬਾਅਦ ਮਾਰ ਪੰਜਾਬ ਨੂੰ ਹੀ ਪਈ ਕਿਉਂਕਿ ਜਿੰਨਾ ਪਾਣੀ ਸੀ, ਉਹ ਸਤਲੁਜ ਦਰਿਆ,  ਭਾਖੜਾ ਡੈਮ ਜਾਂ ਬਿਆਸ ਡੈਮ ’ਚ ਆ ਗਿਆ। ਇਨ੍ਹਾਂ ’ਚੋਂ ਪਾਣੀ ਦਾ ਪੱਧਰ ਟੱਪਿਆ ਤਾਂ ਲੱਖਾਂ ਕਿਊਸਿਕ ਪਾਣੀ ਛੱਡਣਾ ਪਿਆ, ਜਿਸ ਨਾਲ ਹਜ਼ਾਰਾਂ ਪਿੰਡਾਂ ’ਚ ਪਾਣੀ ਨੇ ਤਬਾਹੀ ਮਚਾਈ। ਪਟਿਆਲੇ ’ਚ ਵੱਡੀ ਨਦੀ ’ਚ ਪਾੜ ਪੈਣ ਨਾਲ ਅਰਬਨ ਸਟੇਟ ਫੇਜ਼ 2 ਪੂਰਾ ਪਾਣੀ ਵਿਚ ਡੁੱਬ ਗਿਆ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਪ੍ਰਸ਼ਾਸਨ ਨਾਲ ਮੀਟਿੰਗਾਂ ਕੀਤੀਆਂ। ਕਿਸ ਜਗ੍ਹਾ ’ਤੇ ਜਾਣਾ ਹੈ, ਇਸ ਨੂੰ ਲੈ ਕੇ ਇਕ ਪਾਲਿਸੀ ਬਣਾਈ ਗਈ। ਪੁਲਸ ਪ੍ਰਸ਼ਾਸਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੀ ਟਰੱਸਟ ਨੂੰ ਪੂਰਾ ਸਹਿਯੋਗ ਦਿੱਤਾ ਗਿਆ।

ਸਵੇਰ ਤੋਂ ਸ਼ਾਮ ਤੱਕ ਸਾਰੇ ਪਿੰਡਾਂ ’ਚ ਹੀ ਮੌਜੂਦ ਰਹੇ। ਪਟਿਆਲਾ ’ਚ ਲੋਕਾਂ ਲਈ ਪੈਕੇਟ ਬਣਾ ਕੇ ਭੋਜਨ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਜਿਉਂ-ਜਿਉਂ ਪਾਣੀ ਉਤਰਨਾ ਸ਼ੁਰੂ ਹੋਇਆ ਤਾਂ ਹੋਰ ਨੁਕਸਾਨ ਸਾਹਮਣੇ ਆਉਣੇ ਸ਼ੁਰੂ ਹੋ ਗਏ। 5-6 ਖੇਤਰਾਂ ’ਚ ਹੜ੍ਹਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ, ਜਿਵੇਂ ਪਟਿਆਲਾ, ਸਮਾਣਾ, ਮਾਨਸਾ, ਰੋਪੜ, ਫ਼ਿਰੋਜ਼ਪੁਰ, ਤਰਨਤਾਰਨ, ਪੱਟੀ ਜਾਂ ਸੁਲਤਾਨਪੁਰ ਲੋਧੀ ਤੋਂ ਅੱਗੇ ਚਲੇ ਜਾਈਏ, ਉਥੇ ਅੱਜ ਵੀ ਹੜ੍ਹ ਦਾ ਪਾਣੀ ਖੜ੍ਹਾ ਹੈ। ਹੜ੍ਹ ਪੀੜਤਾਂ ਤੱਕ ਸੁੱਕਾ ਰਾਸ਼ਨ, ਡੇਂਗੂ ਦੇ ਮੱਛਰ ਤੋਂ ਬਚਾਅ ਲਈ ਮੱਛਰਦਾਨੀਆਂ ਤੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ। ਹੜ੍ਹ ਪੀੜਤ ਖੇਤਰਾਂ ’ਚ ਪਸ਼ੂਆਂ ਲਈ ਮੱਕੀ ਦਾ ਆਚਾਰ ਟਨਾਂ ਦੇ ਹਿਸਾਬ ਨਾਲ ਭੇਜਿਆ ਗਿਆ। ਹੁਣ ਤਕ ਤਕਰੀਬਨ 1000 ਟਨ ਚਾਰਾ ਭੇਜਿਆ ਜਾ ਚੁੱਕਾ ਹੈ ਤੇ ਅਜੇ ਵੀ ਜਾਰੀ ਹੈ। 

ਇਹ ਖ਼ਬਰ ਵੀ ਪੜ੍ਹੋ : ਡਿਫਾਲਟਰ ਬਿਜਲੀ ਖਪਤਕਾਰਾਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ, ਚੁੱਕਿਆ ਇਹ ਕਦਮ

ਨੇਪਾਲ ਵਾਂਗ ਪੰਜਾਬ ’ਚ ਵੀ ਹੜ੍ਹਾਂ ਨਾਲ ਤਬਾਹ ਹੋਏ ਘਰ ਬਣਾਉਣ ਦੀ ਯੋਜਨਾ ਹੈ?

-ਓਬਰਾਏ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਹ ਪਟਿਆਲੇ ਗਏ ਕਿਉਂਕਿ ਸਭ ਤੋਂ ਪਹਿਲਾਂ ਪਾਣੀ ਪਟਿਆਲਾ ’ਚ ਉਤਰਿਆ ਸੀ, ਬਾਕੀ ਥਾਵਾਂ ’ਤੇ ਅਜੇ ਵੀ ਭਰਿਆ ਹੋਇਆ ਹੈ। ਪਟਿਆਲੇ ਜਾ ਕੇ ਅਨਾਊਂਸ ਕੀਤਾ ਕਿ ਜਿਨ੍ਹਾਂ ਦੇ ਮਕਾਨ ਤਬਾਹ ਹੋ ਗਏ, ਉਨ੍ਹਾਂ ਨੂੰ ਸਰਬੱਤ ਦਾ ਭਲਾ ਵੱਲੋਂ ਮਕਾਨ ਬਣਾ ਕੇ ਦੇਵਾਂਗੇ। ਲੋਕਾਂ ਨੇ ਕਿਹਾ ਕਿ ਜੋ ਸਰਬੱਤ ਦਾ ਭਲਾ ਟਰੱਸਟ ਨੇ ਐਲਾਨ ਕਰ ਦਿੱਤਾ, ਉਹ ਕੰਮ ਜ਼ਰੂਰ ਹੁੰਦਾ ਹੈ। ਓਬਰਾਏ ਨੇ ਦੱਸਿਆ ਕਿ ਇਕੱਲੇ ਘਰ ਬਣਵਾਉਣ ਵਾਸਤੇ 12 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਤੇ 3 ਕਰੋੜ ਰੁਪਏ ਹੜ੍ਹਾਂ ਦੌਰਾਨ ਚੱਲ ਰਹੀਆਂ ਬਾਕੀ ਦੀਆਂ ਐਕਟੀਵਿਟੀਜ਼ ਵਾਸਤੇ ਰੱਖੇ ਗਏ ਹਨ। ਸਰਬੱਤ ਦਾ ਭਲਾ ਟਰੱਸਟ ਵੱਲੋਂ ਨੇਪਾਲ ’ਚ ਭੂਚਾਲ ਨਾਲ ਹੋਈ ਤਬਾਹੀ ਮਗਰੋਂ 2500 ਘਰ ਬਣਵਾ ਕੇ ਦਿੱਤੇ ਗਏ ਸਨ। 

ਇਹ ਖ਼ਬਰ ਵੀ ਪੜ੍ਹੋ : ਨਾਨੇ ਨੇ ਮਾਸੂਮ ਦੋਹਤੇ ਨੂੰ ਨਹਿਰ ’ਚ ਧੱਕਾ ਦੇ ਕੇ ਉਤਾਰਿਆ ਮੌਤ ਦੇ ਘਾਟ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਘਰ ਬਣਾਉਣ ਵਾਸਤੇ ਕ੍ਰਾਈਟੇਰੀਆ ਕੀ ਰੱਖਿਆ ਗਿਆ ਹੈ?

-ਇਸ ਲਈ ਕਮੇਟੀਆਂ ਕਾਇਮ ਕੀਤੀਆਂ ਗਈਆਂ ਹਨ। ਮੇਰੇ ਕੋਲ 2250 ਮੈਂਬਰ ਹਨ। ਮੇਰੇ 750 ਸੈਲਰੀ ਪੇਡ ਹੈ। 2250 ਮੈਂਬਰ ਸੇਵਾ ਕਰਦੇ ਹਨ, ਜੋ ਸਾਰੇ ਵਧੀਆ ਸੈਟਲਡ ਹਨ। ਇਹ ਸਾਰੇ ਦਿਲੋਂ ਸੇਵਾ ਕਰ ਰਹੇ ਹਨ। ਇਸ ਕੰਮ ’ਚ ਮੀਡੀਆ ਬਹੁਤ ਵਧੀਆ ਰੋਲ ਅਦਾ ਕਰ ਰਿਹਾ ਹੈ ਤੇ ਅਸੀਂ ਉਨ੍ਹਾਂ ਨੂੰ 10-10 ਫਾਰਮ ਦੇ ਦਿੱਤੇ ਜਿਥੇ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਇਹ ਘਰ ਬਣਨ ਵਾਲਾ ਹੈ ਤਾਂ ਫਾਰਮ ਭਰਵਾ ਦਿਓ। ਉਨ੍ਹਾਂ ਦੱਸਿਆ ਕਿ ਜਲੰਧਰ ’ਚ ਮੁਖੀ ਅਮਰਜੋਤ ਸਿੰਘ ਆਪਣੀ ਟੀਮ ਲੈ ਕੇ ਗਏ ਤੇ ਇਨ੍ਹਾਂ ਨੇ ਦੇਖਣਾ ਹੈ ਕਿ ਕਿਹੜਾ ਘਰ ਟੁੱਟਿਆ ਹੈ। ਫਿਰ ਰਿਪੋਰਟ ਤਿਆਰ ਕਰ ਐਸਟੀਮੇਟ ਬਣਾਉਣਾ। ਇਸ ਤੋਂ ਬਾਅਦ ਹਰ ਜ਼ਿਲ੍ਹੇ ’ਚ 3 ਮੈਂਬਰੀ ਕਮੇਟੀਆਂ ਬਣਾਈਆਂ, ਜੋ ਮੌਕਾ ਦੇਖ ਕੇ 10, 20, 30 ਹਜ਼ਾਰ ਰੁਪਏ ਤੱਕ ਨੁਕਸਾਨੇ ਮਕਾਨ ਲਈ ਪਾਸ ਕਰ ਦੇਵੇਗੀ, ਇਸ ਤੋਂ ਬਾਅਦ ਮੁੱਖ ਕਮੇਟੀ ਬਣਾਈ ਗਈ ਹੈ, ਜੋ 1 ਲੱਖ ਰੁਪਏ ਦੇ ਅੰਦਰ ਤਕ ਦਾ ਮੁਆਵਜ਼ਾ ਪਾਸ ਕਰ ਸਕਦੀ ਹੈ।

ਤੀਜੇ ਨੰਬਰ ’ਤੇ ਇਕ ਪਰਿਵਾਰ ਨੂੰ ਮੈਂ ਮਿਲ ਕੇ ਆਇਆ ਹਾਂ ਕਿ ਉਸ ਦੀਆਂ 4 ਕੁੜੀਆਂ ਤੇ ਪਤੀ ਪਤਨੀ ਹਨ, ਜਿਨ੍ਹਾਂ ਦੇ ਤਿੰਨੋਂ ਕਮਰੇ ਤਬਾਹ ਹੋ ਗਏ ਹਨ। ਉਹ ਘਰ ਨਵਾਂ ਬਣਾਇਆ ਜਾਵੇਗਾ, ਉਸ ਦਾ ਐਸਟੀਮੇਟ 1, 2 ਜਾਂ 3 ਲੱਖ ਤੋਂ ਉਪਰ ਹੋਵੇਗਾ, ਉਥੇ ਮੇਨ ਕਮੇਟੀ ਵਿਜ਼ਿਟ ਕਰੇਗੀ। ਉਨ੍ਹਾਂ ਦੱਸਿਆ ਕਿ 5 ਫੀਸਦੀ ਦੇ ਘਰ ਨਵੇਂ ਬਣਨੇ ਹਨ, ਜਿਨ੍ਹਾਂ ’ਤੇ 5, 8 ਲੱਖ, 15 ਫ਼ੀਸਦੀ ਘਰਾਂ ’ਤੇ 50 ਹਜ਼ਾਰ ਤੋਂ 1 ਲੱਖ ਤਕ, 80 ਫ਼ੀਸਦੀ ਘਰਾਂ ਦੀ ਮੇਨਟੀਨੈਂਸ ਕਰਨ ਵਾਲੇ ਮਕਾਨ ਨਿਕਲਣੇ ਹਨ। ਓਬਰਾਏ ਨੇ ਦੱਸਿਆ ਕਿ ਤਕਰੀਬਨ 4-5 ਹਜ਼ਾਰ ਘਰ ਅਸੀਂ ਮੁਰੰਮਤ ਵੀ ਕਰ ਦੇਵਾਂਗੇ ਤੇ ਨਵੇਂ ਵੀ ਬਣਾ ਦੇਵਾਂਗੇ। ਇਨ੍ਹਾਂ ਵਾਸਤੇ 12 ਕਰੋੜ ਰੁਪਏ ਰੱਖੇ ਗਏ ਹਨ। 

ਡਾਇਲਸਸ ਯੂਨਿਟ ਤੇ ਮੈਡੀਕਲ ਲੈਬਾਰਟਰੀਆਂ ਕਿਸ ਤਰ੍ਹਾਂ ਚੱਲ ਰਹੀਆਂ?

-ਤਕਰੀਬਨ 88 ਲੈਬਾਰਟਰੀਆਂ ਚੱਲ ਰਹੀਆਂ ਹਨ ਤੇ ਆਉਣ ਵਾਲੇ ਸਮੇਂ ’ਚ 100 ਲੈਬਾਰਟਰੀਆਂ ਪੂਰੀਆਂ ਕਰਨੀਆਂ ਹਨ। ਲੈਬਾਰਟਰੀਆਂ ਦੇ ਨਾਲ-ਨਾਲ ਅਲਟਰਾਸਾਊਂਡ ਸੈਂਟਰ ਵੀ ਘੱਟ ਰੇਟ ਵਾਲੇ 3-4 ਥਾਵਾਂ ’ਤੇ ਖੋਲ੍ਹੇ ਗਏ ਹਨ ਤੇ ਹੋਰ ਵੀ ਖੋਲ੍ਹੇ ਜਾਣਗੇ। 


Manoj

Content Editor

Related News