ਲੁਧਿਆਣਾ ਵਿਚ ਖਤਰੇ ਦੇ ਨਿਸ਼ਾਨ ਤੋਂ ਉਪਰ ਸਤਲੁਜ ਦਾ ਪਾਣੀ
Sunday, Aug 18, 2019 - 11:34 PM (IST)

ਲੁਧਿਆਣਾ (ਗੌਰਵ)- ਲੁਧਿਆਣਾ ਵਿਚ ਸਤਲੁਜ ਦਰਿਆ ਇਸ ਵੇਲੇ ਪੂਰੇ ਉਫਾਨ ‘ਤੇ ਹੈ। ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਚੱਲਾ ਗਿਆ ਹੈ। ਜਿਕਰਯੋਗ ਹੈ ਕਿ ਰੋਪੜ ਹੈਡਵਰਕਸ ਤੋਂ 2 ਲੱਖ ਕਿਊਸਿਕ ਤੋਂ ਵਧ ਪਾਣੀ ਛੱਡਿਆ ਗਿਆ ਸੀ। ਜੋ ਹੁਣ ਦੇਰ ਰਾਤ ਲੁਧਿਆਣਾ ਨੇੜੇ ਵਗਦੇ ਸਤਲੁਜ ਦਰਿਆ ਵਿਚ ਆਉਣ ਦੀ ਜਾਣਕਾਰੀ ਮਿਲੀ ਹੈ। ਇਸੇ ਕਾਰਨ ਹੀ ਪਾਣੀ ਇਥੇ ਖਤਰੇ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਹੈ।