ਦੇਖੋ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਫੌਜ ਨੇ ਕੱਢਿਆ ਸੁਰੱਖਿਅਤ

Tuesday, Aug 20, 2019 - 07:16 PM (IST)

ਦੇਖੋ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਫੌਜ ਨੇ ਕੱਢਿਆ ਸੁਰੱਖਿਅਤ

ਫਿਲੌਰ— ਪੰਜਾਬ 'ਚ ਆਏ ਹੜ੍ਹਾਂ ਨੇ ਲੋਕਾਂ ਦਾ ਜੀਣਾਂ ਮੁਸ਼ਕਿਲ ਕੀਤਾ ਹੋਇਆ ਹੈ। ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਜਿੱਥੇ ਲੋਕ ਘਰ ਘਾਟ ਛੱਡਣ ਲਈ ਮਜਬੂਰ ਹਨ, ਉੱਥੇ ਹੀ ਕੁਝ ਗੁਰਦੁਆਰਾ ਸਾਹਿਬਾਨ 'ਚ ਵੀ ਹੜ੍ਹਾਂ ਦੇ ਪਾਣੀ ਵੜਨ ਦੀਆਂ ਖਬਰਾਂ ਹਨ। ਫਿਲੌਰ ਦੇ ਪਿੰਡ ਮੋਤੀਪੁਰ ਖਾਲਸਾ 'ਚ ਫੌਜ ਦੇ ਜਵਾਨ ਬਚਾਅ ਕਾਰਜਾਂ 'ਚ ਜੁਟੇ ਹੋਏ ਹਨ।

PunjabKesari

ਲਗਾਤਾਰ ਹੋ ਰਹੀ ਬਰਸਾਤ ਅਤੇ ਸਤਲੁਜ ਦੇ ਪਾਣੀ ਕਾਰਨ ਪਿੰਡ 'ਚ ਕਈ-ਕਈ ਫੁੱਟ ਤੱਕ ਪਾਣੀ ਭਰ ਗਿਆ ਹੈ। ਇਸ ਦੌਰਾਨ ਫੌਜ ਦੇ ਜਵਾਨਾਂ ਨੂੰ ਪਤਾ ਲੱਗਾ ਕਿ ਉੱਥੇ ਸਥਿਤ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੌਜੂਦ ਹਨ। ਉਨ੍ਹਾਂ ਨੇ ਬੜੇ ਸਤਿਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਬਾਹਰ ਕੱਢਿਆ।

PunjabKesari

ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇਕ ਨਿੱਕੀ ਜਿਹੀ ਬੇੜੀ 'ਚ ਸਵਾਰ ਕਰਕੇ ਲਿਆਂਦਾ ਗਿਆ, ਜਿਸ ਦੇ ਪਾਸ ਨਗਰ ਨਿਵਾਸੀ ਅਤੇ ਫੌਜ ਦੇ ਜਵਾਨ ਖੜ੍ਹੇ ਨਜ਼ਰ ਆ ਰਹੇ ਹਨ। ਫਿਰ ਇਕ ਗੁਰਸਿੱਖ ਵਿਅਕਤੀ ਦੇ ਸਿਰ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਬਿਰਾਜਮਾਨ ਕਰਕੇ ਸੁਰੱਖਿਅਤ ਥਾਂ 'ਤੇ ਲਿਜਾਇਆ ਗਿਆ। ਫੌਜ ਦੇ ਜਵਾਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਰੱਖਿਅਤ ਥਾਂ 'ਤੇ ਲਿਜਾਣ ਲਈ ਕੀਤੀ ਮਦਦ ਅਤੇ ਬਚਾਅ ਕਾਰਜਾਂ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਇਸ ਤੋਂ ਪਹਿਲਾਂ ਆਰਮੀ ਦੇ ਗੁਰੂ ਘਰ 'ਚ ਪਹੁੰਚਣ ਤੋਂ ਬਾਅਦ ਅਰਦਾਸ ਕੀਤੀ ਗਈ।


author

shivani attri

Content Editor

Related News