ਕੀਨੀਆ ''ਚ ਹੜ੍ਹ ਕਾਰਨ ਨਵਾਂਸ਼ਹਿਰ ਦੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

09/03/2019 6:44:36 PM

ਨਵਾਂਸ਼ਹਿਰ (ਮਨੋਰੰਜਨ)— ਕੀਨੀਆ ਦੇ ਹੇਲਸ ਗੇਟ ਨੈਸ਼ਨਲ ਪਾਰਕ 'ਚ ਐਤਵਾਰ ਨੂੰ ਅਚਾਨਕ ਆਏ ਹੜ੍ਹ 'ਚ ਉਥੇ ਘੁੰਮਣ ਗਏ ਨਵਾਂਸ਼ਹਿਰ ਦੇ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਪਰਿਵਾਰ 'ਚ ਚਾਰ ਹੀ ਮੈਂਬਰ ਹੋਣ ਦੇ ਕਾਰਨ ਪੂਰਾ ਪਰਿਵਾਰ ਖਤਮ ਹੋ ਗਿਆ। ਨਵਾਂਸ਼ਹਿਰ 'ਚ ਮ੍ਰਿਤਕ ਦੇ ਘਰ ਸੂਚਨਾ ਮਿਲਦੇ ਹੀ ਸ਼ਹਿਰ 'ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਪਰਿਵਾਰ ਦੇ ਘਰ 'ਚ ਉਸ ਦੀ ਭੈਣ ਜੀਜਾ ਅਤੇ ਹੋਰ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਨਵਾਂਸ਼ਹਿਰ ਦੇ ਹਰਦੀਪ ਸਿੰਘ ਨੇ ਦੱਸਿਆ ਕਿ ਮਰਨੇ ਵਾਲਿਆਂ ਵਿੱਚ ਉਸ ਦਾ ਚਚੇਰਾ ਭਰਾ ਜਸਵਿੰਦਰ ਸਿੰਘ ਤੰਬੜ (50) ਉਸ ਦੀ ਪਤਨੀ ਮਨਪ੍ਰੀਤ ਕੌਰ ਤੰਬੜ (38) ਉਸ ਦੀ ਬੇਟੀ ਇੰਦਰਪ੍ਰੀਤ ਕੌਰ ਤੰਬੜ (15) ਅਤੇ ਉਸ ਦਾ ਬੇਟਾ ਹਰਸ਼ਦੀਪ ਸਿੰਘ ਤੰਬੜ (11) ਸਾਲ ਸੀ। 

PunjabKesari

ਹਰਦੀਪ ਦੇ ਅਨੁਸਾਰ ਕੀਨੀਆ ਤੋਂ ਆਏ ਫੋਨ 'ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿੰਗਡਮ ਇਲਾਕੇ 'ਚ ਪਏ ਮੀਹ ਦੇ ਕਾਰਨ ਐਤਵਾਰ ਸ਼ਾਮ 4 ਵਜੇ ਅਚਾਨਕ ਹੜ੍ਹ ਆ ਗਿਆ। ਦੇਖਦੇ ਹੀ ਦੇਖਦੇ ਉਥੇ ਖੜ੍ਹੇ ਸੱਤ ਲੋਕ ਹੜ ਦੀ ਲਪੇਟ 'ਚ ਆ ਗਏ ਅਤੇ ਤੇਜ਼ ਪਾਣੀ 'ਚ ਵਹਿ ਗਏ। ਤਿੰਨ ਹੋਰ ਮ੍ਰਿਤਕਾਂ 'ਚ ਉਨਾ ਦਾ ਭਾਰਤੀ ਮੂਲ ਦਾ ਦੋਸਤ, ਇਕ ਵਿਦੇਸ਼ੀ ਅਤੇ ਕੀਨੀਆ ਦਾ ਗਾਈਡ ਸ਼ਾਮਲ ਹੈ।

ਮ੍ਰਿਤਕ ਦੀ ਭੈਣ ਪਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਜਸਵਿੰਦਰ 1989 'ਚ ਕੀਨੀਆ ਦੇ ਸ਼ਹਿਰ ਨੌਰੋਬੀ 'ਚ ਗਿਆ ਸੀ। ਜਿੱਥੇ ਉਹ ਮੋਟਰ ਸਪੇਅਰਪਾਰਟਸ ਦਾ ਵਪਾਰ ਕਰਦਾ ਸੀ। ਹੁਣ ਉਸ ਨੇ ਪਰਿਵਾਰ ਸਮੇਤ ਕੀਨੀਆ ਦੀ ਨਾਗਰਿਕਤਾ ਲੈ ਰੱਖੀ ਸੀ। ਮੂਲ ਰੂਪ 'ਚ ਉਹ ਸ਼ਹਿਰ ਦੇ ਨਾਲ ਲੱਗਦੇ ਪਿੰਡ ਸੂਰਾਪੁਰ ਦੇ ਰਹਿਣ ਵਾਲਾ ਸੀ ਪਰਪਿਛਲੇ ਕਈ ਸਾਲਾ ਤੋਂ ਜਸਵਿੰਦਰ ਸਿੰਘ ਨੇ ਨਵਾਂਸ਼ਹਿਰ 'ਚ ਹੀ ਆਪਣਾ ਘਰ ਬਣਾ ਰੱਖਿਆ ਸੀ ਅਤੇ ਹਰ ਸਾਲ ਆਪਣੇ ਘਰ ਪਰਿਵਾਰ ਸਮੇਤ ਆਉਂਦਾ ਸੀ। ਪਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਵਿਆਹ ਪਿੰਡ ਨੌਰਾ ਵਿੱਚ ਹੋਇਆ ਸੀ ਅਤੇ ਇਸ ਦੁੱਖ ਭਰੀ ਖਬਰ ਨੂੰ ਸੁਣ ਕੇ ਪੂਰਾ ਪਰਿਵਾਰ ਕੀਨੀਆ 'ਚ ਜਾ ਰਿਹਾ ਹੈ।


shivani attri

Content Editor

Related News