ਹੜ੍ਹ ਪ੍ਰਭਾਵਿਤ ਖੇਤਰਾਂ ''ਚ ਵੱਡੇ ਪੱਧਰ ''ਤੇ ਫੋਗਿੰਗ ਮੁਹਿੰਮ ਸ਼ੁਰੂ

08/24/2019 7:56:22 PM

ਲੋਹੀਆਂ ਖਾਸ, (ਮਨਜੀਤ): ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲਾ ਪ੍ਰਸ਼ਾਸਨ ਵਲੋਂ 6 ਫੋਗਿੰਗ ਟੀਮਾਂ ਦੁਆਰਾ ਕਿਸ਼ਤੀਆਂ 'ਤੇ ਫੋਗਿੰਗ ਕਰਵਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਪਿੰਡਾਂ 'ਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਤੇ ਹੜ ਪ੍ਰਭਾਵਿਤ ਪਿੰਡਾਂ 'ਚ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਲਈ ਫੋਗਿੰਗ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਫੋਗਿੰਗ ਜਾਨੀਆਂ, ਜਾਨੀਆਂ ਚਾਹਲ, ਮਹਿਰਾਜ ਵਾਲਾ, ਗੱਟੀ ਰਾਏਪੁਰ, ਮੰਡੀ ਕਾਸੂ, ਮੰਡਾਲਾ ਚੰਨਾ, ਮੁੰਡੀ ਸ਼ਹਿਰੀਆਂ, ਮੰਡੀ ਕਾਲੂ, ਗੱਟੀ ਮੰਡੀ ਕਾਸੂ, ਮੰਡਾਲਾ, ਨਸੀਰਪੁਰ ਅਤੇ ਹੋਰ ਪਿੰਡਾਂ 'ਚ ਕਰਵਾਈ ਜਾਵੇਗੀ। ਫੋਗਿੰਗ ਮਸ਼ੀਨਾਂ ਰਾਹੀਂ ਕਿਸ਼ਤੀਆਂ 'ਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੋਗਿੰਗ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਮੈਡੀਕਲ ਕੈਂਪਾਂ 'ਚ ਡਾਇਰੀਆ, ਬੁਖ਼ਾਰ, ਗਲੇ ਦੀ ਇੰਫੈਕਸ਼ਨ ਤੇ ਚਮੜੀ ਦੀ ਬਿਮਾਰੀ ਦੀ ਜਾਂਚ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਸਿਹਤ ਟੀਮਾਂ ਵਲੋਂ ਕਿਸ਼ਤੀਆਂ ਰਾਹੀਂ ਘਰ-ਘਰ ਜਾ ਕੇ ਪਹਿਲਾਂ ਹੀ ਹੜ•ਪ੍ਰਭਾਵਿਤ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।


Related News