ਭਾਖਡ਼ਾ ਡੈਮ ’ਚ ਪਾਣੀ ਦਾ ਪੱਧਰ 1624.60 ਫੁੱਟ ਤੱਕ ਪੁੱਜਾ

08/21/2018 11:22:38 PM

ਨੰਗਲ, (ਗੁਰਭਾਗ)-ਹਿਮਾਚਲ ਪ੍ਰਦੇਸ ’ਚ ਭਾਰੀ ਮੀਂਹ ਪੈਣ ਕਾਰਨ ਭਾਖਡ਼ਾ ਡੈਮ ਦੀ ਗੁਰੂ ਗੋਬਿੰਦ ਸਿੰਘ ਝੀਲ ਵਿਚ ਪਾਣੀ ਦੀ ਭਾਰੀ ਆਮਦ ਦੇਖੀ ਗਈ। ਅੱਜ ਭਾਖਡ਼ਾ ਡੈਮ ਵਿਚ ਪਾਣੀ ਦਾ ਪੱਧਰ 1624.60  ਫੁੱਟ ਦਰਜ ਕੀਤਾ ਗਿਆ। ਭਾਖਡ਼ਾ ਡੈਮ ਵਿਚ ਪਾਣੀ ਦੀ ਆਮਦ 48118 ਕਿਊਸਕ ਫੁੱਟ ਰਹੀ ਅਤੇ 17655 ਕਿਊਸਕ ਫੁੱਟ ਪਾਣੀ ਛੱਡਿਆ ਗਿਆ। ਇਸੇ ਤਰ੍ਹਾਂ ਭਾਖਡ਼ਾ ਡੈਮ ਤੋਂ 137.87 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਵੀ ਕੀਤਾ ਗਿਆ।  ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਅੱਜ ਦੇ ਦਿਨ ਭਾਖਡ਼ਾ ਡੈਮ ਦੇ ਪਾਣੀ ਦਾ ਪੱਧਰ 1663.36 ਫੁੱਟ ਸੀ ਜੋ ਅੱਜ ਦੇ ਮੁਕਾਬਲੇ 38 ਫੁੱਟ ਘੱਟ ਹੈ ਪਰ ਫਿਰ ਵੀ ਇਸ ਵਾਰ ਭਰਵੀਂ ਬਰਸਾਤ ਹੋਣ ਕਾਰਨ ਡੈਮ ’ਚ ਪਾਣੀ ਭਰਨ ਦੀ ਪੂਰੀ ਸੰਭਾਵਨਾ ਹੈ। ਇਹ ਵੀ ਦੱਸਣ ਯੋਗ ਹੈ ਕਿ ਡੈਮ ਦੇ ਪੂਰਾ ਭਰਨ ਤੇ ਹਡ਼ ਦੀ ਹੰਗਾਮੀ ਸਥਿਤੀ ਵਿਚ 1680 ਫੁੱਟ ਪਾਣੀ ਦਾ ਪੱਧਰ ਪਹੁੰਚਣ ’ਤੇ ਐਮਰਜੈਂਸੀ ਗੇਟ ਖੋਲ ਦਿੱਤੇ ਜਾਂਦੇ ਹਨÎ।


Related News