ਭਾਰਤ ਦੇ ਇਨ੍ਹਾਂ ਪੰਜ ਸੂਬਿਆਂ ਵਿਚ ਕੋਰੋਨਾ ਦਾ ਵਧੇਰੇ ਕਹਿਰ, ਜਾਣੋ ਹਰ ਸੂਬੇ ਦਾ ਹਾਲ

Friday, Mar 27, 2020 - 07:33 PM (IST)

ਭਾਰਤ ਦੇ ਇਨ੍ਹਾਂ ਪੰਜ ਸੂਬਿਆਂ ਵਿਚ ਕੋਰੋਨਾ ਦਾ ਵਧੇਰੇ ਕਹਿਰ, ਜਾਣੋ ਹਰ ਸੂਬੇ ਦਾ ਹਾਲ

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ। ਜਿੱਥੇ ਵਿਸ਼ਵ ਭਰ ਵਿਚ ਇਸ ਮਹਾਂਮਾਰੀ ਨਾਲ 24 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ, ਉੱਥੇ ਭਾਰਤ ਵਿਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਹੈ। ਤਾਜ਼ਾ ਰਿਪੋਰਟਾਂ ਮੁਤਾਬਕ  ਭਾਰਤ ਵਿਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਚੁੱਕੀ ਹੈ। ਇਸੇ ਤਰ੍ਹਾਂ ਇਸ ਬੀਮਾਰੀ ਤੋਂ ਪ੍ਰਭਾਵਿਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਸੱਤ ਸੌ ਤੋਂ ਪਾਰ ਪਹੁੰਚ ਚੁੱਕੀ ਹੈ।  ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਇਸ ਬੀਮਾਰੀ ਨੇ ਭਾਵੇਂ ਕਿ ਦੇਰੀ ਨਾਲ ਪੈਰ ਪਸਾਰੇ ਹਨ ਪਰ ਭਾਰਤ ਦੇ ਇਹ ਪੰਜ ਸੂਬੇ ਇਸਦੀ ਵਧੇਰੇ ਜਕੜ ਵਿਚ ਆਏ ਹਨ। ਇਹ ਪੰਜ ਮੁੱਖ ਸੂਬੇ ਮਹਾਰਾਸ਼ਟਰ, ਕੇਰਲਾ, ਕਰਨਾਟਕ, ਤੇਲੰਗਾਨਾ ਅਤੇ ਗੁਜਰਾਤ ਹਨ। ਸਿਹਤ ਵਿਭਾਗ ਦੇ ਸਵੇਰੇ ਤੱਕ ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਿਚ ਇਸ ਬੀਮਾਰੀ ਨਾਲ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ ਵਿਚ ਇਸ ਬੀਮਾਰੀ ਦਾ ਕਹਿਰ ਸਭ ਤੋਂ ਵਧੇਰੇ ਹੈ। ਇੱਥੇ ਇਸ ਬੀਮਾਰੀ ਨਾਲ ਪੀੜਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਹੋਰ ਸੂਬਿਆਂ ਨਾਲੋਂ ਕਈ ਗੁਣਾ ਜ਼ਿਆਦਾ ਹੈ। ਮਹਾਰਾਸ਼ਟਰ ਵਿਚ ਇਸ ਬੀਮਾਰੀ ਨਾਲ ਪੀੜਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਸਵਾ ਸੌ ਦੇ ਕਰੀਬ ਹੈ। ਇਸੇ ਤਰ੍ਹਾਂ ਇਸ ਬੀਮਾਰੀ ਦੇ ਹਮਲੇ ਦਾ ਦੂਜਾ ਸ਼ਿਕਾਰ ਸੂਬਾ ਗੁਜਰਾਤ ਹੈ। ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਇੱਥੇ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 43 ਤੋਂ ਵਧੇਰੇ ਮਰੀਜ਼ ਇਸ ਬੀਮਾਰੀ ਨਾਲ ਪੀੜਤ ਹਨ। ਇਸ ਤੋਂ ਬਾਅਦ ਸੂਬਾ ਕਰਨਾਟਕ ਵਿਚ ਇਸ ਬੀਮਾਰੀ ਨੇ ਵਧੇਰੇ ਪੈਰ ਪਸਾਰੇ ਹਨ। ਇਸ ਸੂਬੇ ਵਿਚ ਇਸ ਨਾਮੁਰਾਦ ਬੀਮਾਰੀ ਕਾਰਨ ਹੁਣ ਤੱਕ 2 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਸੂਬੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਤੋਂ ਪੀੜਤ 55 ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਕੇਰਲਾ ਵਿਚ ਵੀ 118 ਦੇ ਕਰੀਬ ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਗਨੀਮਤ ਇਹ ਹੈ ਕਿ ਇੱਥੇ ਅਜੇ ਤੱਕ ਇਸ ਬੀਮਾਰੀ ਨਾਲ ਕਿਸੇ ਦੀ ਵੀ ਮੌਤ ਨਹੀਂ ਹੋਈ। ਇਸ ਤੋਂ ਬਾਅਦ ਤੇਲੰਗਾਨਾ ਸੂਬੇ ਵਿਚ ਵਧੇਰੇ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇੱਥੇ ਪੀੜਤ ਮਰੀਜ਼ਾਂ ਦੀ ਗਿਣਤੀ 44 ਦੇ ਕਰੀਬ ਹੈ। ਇਨ੍ਹਾਂ ਤੋਂ ਇਲਾਵਾ ਮੱਧ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਪੰਜਾਬ, ਦਿੱਲੀ, ਪੱਛਮੀ ਬੰਗਾਲ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵੀ ਇਸ ਬੀਮਾਰੀ ਨਾਲ ਹੁਣ ਤੱਕ ਇਕ-ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। 

ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਭਾਰਤ ਦੇ ਹਰ ਸੂਬੇ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਦੀ 26 ਤਰੀਕ ਤੱਕ ਦੀ ਤਸਵੀਰ

PunjabKesari

ਸੂਬਾ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪਾਜਟਿਵ ਕੇਸਾਂ ਦੀ ਗਿਣਤੀ 
ਪਿਛਲੇ ਕੁਝ ਦਿਨਾਂ ਤੋਂ ਸੂਬਾ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਸੂਬੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 37 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਅੱਜ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਵਿਚ ਕੋਰੋਨਾ ਦੇ 3 ਅਤੇ ਜਲੰਧਰ ਜ਼ਿਲੇ ਦੇ ਪਿੰਡ ਵਿਰਕਾਂ 'ਚ ਇਕ ਪਾਜਟਿਵ ਕੇਸ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਮੋਹਾਲੀ ਵਿਚ 69 ਸਾਲਾ ਔਰਤ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਿਸ ਤੋਂ ਬਾਅਦ ਮੋਹਾਲੀ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 6 ਹੋ ਗਈ ਹੈ। ਮੋਹਾਲੀ 'ਚੋਂ 7 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ ਉਕਤ ਔਰਤ 'ਚ ਕੋਰੋਨਾ ਦੀ ਪੁਸ਼ਟੀ ਹੋਈ ਹੈ, ਜਦੋਂ ਕਿ 6 ਲੋਕਾਂ ਦੀ ਰਿਪੋਰਟ ਆਉਣੀ ਅਜੇ ਵੀ ਬਾਕੀ ਹੈ।


ਇਹ ਵੀ ਪੜ੍ਹੋ ਕੋਰੋਨਾ ਦਾ ਕਹਿਰ : ਇਕ ਹਫਤੇ ’ਚ ਤਿੰਨ ਗੁਣਾ ਦੇ ਕਰੀਬ ਵਧੀ ਮੌਤਾਂ ਦੀ ਗਿਣਤੀ

ਇਹ ਵੀ ਪੜ੍ਹੋ : ਹਰ ਬੁਖਾਰ, ਖੰਘ ਅਤੇ ਜ਼ੁਕਾਮ ਕੋਰੋਨਾ ਵਾਇਰਸ ਨਹੀਂ ਹੁੰਦਾ, ਇਹ ਹਨ ਸਹੀ ਲੱਛਣ

ਇਹ ਵੀ ਪੜ੍ਹੋ : 
ਹੋਮਿਓਪੈਥੀ ਅਤੇ ਅੰਗਰੇਜੀ ਦਵਾਈਆਂ ਨਾਲ ‘ਕੋਰੋਨਾ ਵਾਇਰਸ’ ਦੇ ਠੀਕ ਹੋਣ ਦਾ ਕੀ ਹੈ ਸੱਚ ?


author

jasbir singh

News Editor

Related News