ਪਲੇਠੀ ਕੁਲ ਹਿੰਦ ਕਾਨਫਰੰਸ ਸਬੰਧੀ ਸਟਿੱਕਰ ਤੇ ਪੋਸਟਰ ਜਾਰੀ
Wednesday, Nov 01, 2017 - 07:30 AM (IST)

ਅਜਨਾਲਾ, (ਬਾਠ)- ਅੱਜ ਇਥੇ ਆਰ. ਐੱਮ. ਪੀ. ਆਈ. ਦੀ ਮੀਟਿੰਗ 'ਚ ਸੂਬਾ ਆਗੂ ਡਾ. ਸਤਨਾਮ ਸਿੰਘ ਅਜਨਾਲਾ ਅਤੇ ਤਹਿਸੀਲ ਸਕੱਤਰ ਕਾ. ਗੁਰਨਾਮ ਸਿੰਘ ਉਮਰਪੁਰਾ ਦੀ ਅਗਵਾਈ 'ਚ ਚੰਡੀਗੜ੍ਹ ਵਿਖੇ ਬਾਬਾ ਮੱਖਣ ਸ਼ਾਹ ਲੁਬਾਣਾ ਕੰਪਲੈਕਸ ਵਿਖੇ ਪਾਰਟੀ ਦੀ 23 ਤੋਂ 26 ਨਵੰਬਰ ਤੱਕ ਹੋ ਰਹੀ ਪਲੇਠੀ ਕੁਲ ਹਿੰਦ ਕਾਨਫਰੰਸ ਸਬੰਧੀ ਸਟਿੱਕਰ ਤੇ ਪੋਸਟਰ ਜਾਰੀ ਕੀਤਾ ਗਿਆ। ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਪਲੇਠੀ ਕਾਨਫਰੰਸ ਮਹਾਨ ਅਕਤੂਬਰ ਇਨਕਲਾਬ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਵੇਗੀ ਅਤੇ ਇਸ ਵਿਚ ਜਮਾਤ ਰਹਿਤ, ਜਾਤ ਰਹਿਤ, ਨਾਰੀ ਮੁਕਤੀ ਵੱਲ ਸੇਧਿਤ, ਸੈਕੂਲਰ ਸਮਾਜ ਦੀ ਸਿਰਜਣਾ ਲਈ ਇਨਕਲਾਬੀ ਲਹਿਰ ਉਸਾਰੀ ਜਾਵੇਗੀ ਅਤੇ ਜਥੇਬੰਦਕ ਸੰਘਰਸ਼ ਰਣਨੀਤੀ ਘੜੀ ਜਾਵੇਗੀ। ਪਾਰਟੀ ਪ੍ਰੋਗਰਾਮ ਦਾ ਸੋਧਾਂ ਅਨੁਸਾਰ ਮਤਾ ਪਾਸ ਹੋਵੇਗਾ। ਉਨ੍ਹਾਂ ਦੱਸਿਆ ਕਿ ਚੁੱਕੇ ਗਏ ਪ੍ਰਬੰਧਾਂ ਵਜੋਂ ਸਥਾਪਤ ਕੀਤੀ ਗਈ ਸਵਾਗਤੀ ਕਮੇਟੀ ਦੇ ਚੇਅਰਮੈਨ ਪ੍ਰਸਿੱਧ ਲੇਖਕ ਤੇ ਸੰਪਾਦਕ ਗੁਲਜ਼ਾਰ ਸਿੰਘ ਸੰਧੂ, ਸਕੱਤਰ ਇੰਦਰਜੀਤ ਸਿੰਘ ਗਰੇਵਾਲ, ਅਤੇ ਉਹ (ਡਾ. ਸਤਨਾਮ ਸਿੰਘ ਅਜਨਾਲਾ) ਮੈਂਬਰ ਹੋਣਗੇ। ਇਸ ਮੌਕੇ ਸ਼ੀਤਲ ਸਿੰਘ ਤਲਵੰਡੀ, ਸੁਰਜੀਤ ਸਿੰਘ ਭੂਰੇਗਿੱਲ, ਸੁੱਚਾ ਸਿੰਘ ਘੋਗਾ, ਜਸਬੀਰ ਸਿੰਘ ਜਸਰਾਊਰ, ਕੁਲਵੰਤ ਸਿੰਘ ਮੱਲੂਨੰਗਲ, ਨਰੰਜਣ ਸਿੰਘ ਜਸਰਾਊਰ, ਰਜਿੰਦਰ ਸਿੰਘ ਭਲਾ ਪਿੰਡ, ਸਰਬਜੀਤ ਕੌਰ ਜਸਰਾਊਰ ਆਦਿ ਦਰਜਨਾਂ ਆਗੂ ਮੌਜੂਦ ਸਨ।