ਲੁਧਿਆਣਾ 'ਚ ਖੁੱਲ੍ਹੇਗਾ ਪੰਜਾਬ ਦਾ ਪਹਿਲਾ ਸਭ ਤੋਂ ਵੱਡਾ ਡਾਇਲਸਿਸ ਸੈਂਟਰ, ਬਿਲਕੁਲ ਮੁਫ਼ਤ ਹੋਵੇਗਾ ਇਲਾਜ
Wednesday, Jul 19, 2023 - 01:52 PM (IST)
ਲੁਧਿਆਣਾ (ਸੋਨੂੰ) : ਲੁਧਿਆਣਾ 'ਚ ਜਲਦੀ ਹੀ ਪੰਜਾਬ ਦਾ ਪਹਿਲਾ ਸਭ ਤੋਂ ਵੱਡਾ ਡਾਇਲਸਿਸ ਸੈਂਟਰ ਖੁੱਲ੍ਹਣ ਜਾ ਰਿਹਾ ਹੈ। ਹੈਲਪਫੁੱਲ ਐੱਨ. ਜੀ. ਓ. ਵੈਲਫੇਅਰ ਸੋਸਾਇਟੀ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹੇ 'ਚ ਖੁੱਲ੍ਹਣ ਵਾਲੇ ਇਸ ਸੈਂਟਰ 'ਚ ਮੁਫ਼ਤ ਇਲਾਜ ਹੋਵੇਗਾ। ਇਹ ਸੈਂਟਰ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ 'ਚ ਇਹ ਡਾਇਲਸਿਸ ਸੈਂਟਰ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਖ਼ਬਰ, ਜਲਦੀ ਕਰ ਲੈਣ ਇਹ ਕੰਮ ਨਹੀਂ ਤਾਂ...
ਸੋਮਵਾਰ ਨੂੰ ਐੱਨ. ਜੀ. ਓ. ਦੇ ਸੰਸਥਾਪਕ ਦੀਪਕ ਗਰਗ, ਅਸ਼ੋਕ ਮਿੱਤਲ, ਰਾਕੇਸ਼ ਜੈਨ, ਸਤੀਸ਼ ਸੋਨੂੰ ਸਿੰਗਲਾ, ਅਤੇ ਬਾਕਿਆਂ ਨੇ ਐੱਮ. ਓ. ਯੂ. ਚਿੱਠੀ ਸਿਵਲ ਸਰਜਨ ਹਤਿੰਦਰ ਕੌਰ ਨੂੰ ਸੌਂਪੀ। ਇਸ ਮੌਕੇ ਸਿਵਲ ਸਰਜਨ ਨੇ ਐੱਨ. ਜੀ. ਓ. ਵੱਲੋਂ ਕੀਤੇ ਜਾ ਰਹੇ ਇਸ ਕੰਮ ਦੀ ਤਾਰੀਫ਼ ਕੀਤੀ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਆਈ ਨਵੀਂ Update, ਜਾਣੋ ਕਦੋਂ ਤੱਕ ਵਰ੍ਹਨਗੇ ਬੱਦਲ
ਉੱਥੇ ਹੀ ਦੀਪਕ ਗਰਗ ਨੇ ਕਿਹਾ ਕਿ ਇਸ ਸੈਂਟਰ ਨਾਲ ਗਰੀਬ ਵਰਗ ਦੇ ਪੀੜਤ ਮਰੀਜ਼ਾਂ ਨੂੰ ਮੁਫ਼ਤ ਡਾਇਲਸਿਸ ਦੀ ਸਹੂਲਤ ਨਾਲ ਰਾਹਤ ਮਿਲੇਗੀ। ਇਸ ਸੈਂਟਰ ਦੇ ਸ਼ੁਰੂਆਤ 'ਚ 15 ਡਾਇਲਸਿਸ ਮਸ਼ੀਨਾਂ ਹੋਣਗੀਆਂ ਅਤੇ ਜਲਦੀ ਹੀ 25 ਮਸ਼ੀਨਾਂ ਕਰ ਲਈਆਂ ਜਾਣਗੀਆਂ। ਇੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਕੈਸ਼ ਕਾਊਂਟਰ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਬਹੁਤ ਹੀ ਆਧੁਨਿਕ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ