ਚੰਡੀਗੜ੍ਹ ''ਚ ਕੋਰੋਨਾ ਕਾਰਨ ਪਹਿਲੀ ਮੌਤ, ਨਹੀਂ ਰੁਕ ਰਿਹਾ ਕਹਿਰ

Sunday, May 03, 2020 - 10:00 AM (IST)

ਚੰਡੀਗੜ੍ਹ ''ਚ ਕੋਰੋਨਾ ਕਾਰਨ ਪਹਿਲੀ ਮੌਤ, ਨਹੀਂ ਰੁਕ ਰਿਹਾ ਕਹਿਰ

ਚੰਡੀਗੜ੍ਹ (ਸ. ਹ.) : ਚੰਡੀਗੜ੍ਹ 'ਚ ਕੋਰੋਨਾ ਦਾ ਕਹਿਰ ਥੰਮਣਾ ਦਾ ਨਾਂ ਨਹੀਂ ਲੈ ਰਿਹਾ। ਸ਼ਹਿਰ 'ਚ ਕੋਰੋਨਾ ਕਾਰਨ ਪਹਿਲੀ ਮੌਤ ਹੋ ਗਈ ਹੈ। ਕੋਰੋਨਾ ਮਰੀਜ਼ ਸੈਕਟਰ-18 ਵਾਸੀ 82 ਸਾਲਾ ਦਰਸ਼ਨਾ ਦੇਵੀ ਦੀ ਮੌਤ ਹੋ ਗਈ ਹੈ। ਮ੍ਰਿਤਕਾ ਦਾ ਇਲਾਜ ਪੰਚਕੂਲਾ 'ਚ ਚੱਲ ਰਿਹਾ ਸੀ। ਪੰਚਕੂਲਾ ਸੀ. ਐਮ. ਓ. ਜਸਜੀਤ ਕੌਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ਨੀਵਾਰ ਨੂੰ ਸ਼ਹਿਰ 'ਚ 7 ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਸਨ।

PunjabKesari

ਇਨ੍ਹਾਂ 'ਚੋਂ 5 ਬਾਪੂਧਾਮ ਦੇ ਰਹਿਣ ਵਾਲੇ ਹਨ। ਮਰੀਜ਼ਾਂ 'ਚ 14 ਸਾਲਾਂ ਦਾ ਇਕ ਲੜਕਾ, 21 ਸਾਲਾਂ ਦੀ ਕੁੜੀ, 30, 34, 42 ਸਾਲਾਂ ਦੇ ਤਿੰਨ ਪੁਰਸ਼ ਸ਼ਾਮਲ ਹਨ। ਇਕ ਕੇਸ ਮਨੀਮਾਜਰਾ 'ਚ ਪਾਜ਼ੇਟਿਵ ਪਾਇਆ ਗਿਆ ਹੈ। ਬਾਪੂਧਾਮ ਦੇ ਸਾਰੇ ਮਰੀਜ਼ ਪਹਿਲਾਂ ਤੋਂ ਹੀ ਪਾਜ਼ੇਟਿਵ ਮਰੀਜ਼ਾਂ ਦੇ ਪ੍ਰਾਇਮਰੀ ਅਤੇ ਸੈਕੰਡਰੀ ਸੰਪਰਕ 'ਚ ਹਨ। 
 


author

Babita

Content Editor

Related News