ਚੰਡੀਗੜ੍ਹ ''ਚ ਬਣੇਗਾ ਦੇਸ਼ ਦਾ ਪਹਿਲਾ ਚਾਈਲਡ ਕੈਂਸਰ ਹਸਪਤਾਲ

Monday, Dec 04, 2017 - 12:44 PM (IST)

ਚੰਡੀਗੜ੍ਹ ''ਚ ਬਣੇਗਾ ਦੇਸ਼ ਦਾ ਪਹਿਲਾ ਚਾਈਲਡ ਕੈਂਸਰ ਹਸਪਤਾਲ

ਚੰਡੀਗੜ੍ਹ : ਦੇਸ਼ ਦਾ ਪਹਿਲਾ ਚਾਈਲਡ ਕੈਂਸਰ ਸੁਪਰ ਸੈਪਸ਼ੈਲਿਟੀ ਹਸਪਤਾਲ ਚੰਡੀਗੜ੍ਹ 'ਚ ਬਣੇਗਾ। ਇਹ ਹਸਪਤਾਲ ਟਾਟਾ ਅਤੇ ਪੀ. ਜੀ. ਆਈ. ਦੇ ਸਹਿਯੋਗ ਨਾਲ ਤਿਆਰ ਕੀਤਾ ਜਾਵੇਗਾ। ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਪ੍ਰਧਾਨਗੀ 'ਚ ਹੋਈ ਇਕ ਉੱਚ ਪੱਧਰੀ ਬੈਠਕ 'ਚ ਇਸ ਹਸਪਤਾਲ ਦਾ ਖਾਕਾ ਤਿਆਰ ਕਰ ਲਿਆ ਗਿਆ ਹੈ। ਇਹ ਹਸਪਤਾਲ 'ਚ ਬੱਚਿਆਂ ਦੇ ਕੈਂਸਰ ਦੇ ਇਲਾਜ ਲਈ ਮੈਡੀਕਲ ਸਹੂਲਤ ਤੋਂ ਲੈ ਕੇ ਸਰਜਰੀ ਅਤੇ ਉਨ੍ਹਾਂ ਦੇ ਪੈਰੇਂਟਸ ਲਈ ਸ਼ਾਰਟ ਸਟੇਅ ਦੀ ਸਹੂਲਤ ਮੌਜੂਦ ਹੋਵੇਗੀ। ਵੀ. ਪੀ. ਸਿੰਘ ਬਦਨੌਰ ਨੇ ਪ੍ਰਸ਼ਾਸਨ ਦੇ ਅਫਸਰਾਂ ਨੂੰ ਇਸ ਪ੍ਰਾਜੈਕਟ ਨੂੰ ਇਕ ਟਾਈਮ ਬਾਊਂਡ ਪੀਰੀਅਡ ਦੇ ਤਹਿਤ ਪੂਰਾ ਕਰਨ ਨੂੰ ਕਿਹਾ ਹੈ। ਦੇਸ਼ 'ਚ ਅਜੇ ਤੱਕ ਬੱਚਿਆਂ ਲਈ ਕੈਂਸਰ ਦਾ ਕੋਈ ਸਪੈਸ਼ਲਾਈਜ਼ਡ ਹਸਪਤਾਲ ਨਹੀਂ ਹੈ। ਚੰਡੀਗੜ੍ਹ 'ਚ ਬੱਚਿਆਂ ਦਾ ਕੈਂਸਰ ਹਸਪਤਾਲ ਬਣਨ ਨਾਲ ਇਹ ਰੀਜਨ ਕੈਂਸਰ ਦੇ ਇਲਾਜ ਲਈ ਪ੍ਰਮੁੱਖ ਸੈਂਟਰ ਬਣ ਜਾਵੇਗਾ। 


Related News