ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ, ਜਾਖੜ, ਢੀਂਡਸਾ ਸਣੇ ਕਈ ਵੱਡੇ ਆਗੂ ਪਹੁੰਚੇ

Sunday, Mar 10, 2024 - 04:37 PM (IST)

ਪ੍ਰਕਾਸ਼ ਸਿੰਘ ਬਾਦਲ ਦੀ ਪਹਿਲੀ ਬਰਸੀ, ਜਾਖੜ, ਢੀਂਡਸਾ ਸਣੇ ਕਈ ਵੱਡੇ ਆਗੂ ਪਹੁੰਚੇ

ਸ੍ਰੀ ਮੁਕਤਸਰ ਸਾਹਿਬ/ਬਾਦਲ : ਸਿਆਸਤ ਦੇ ਬਾਬਾ ਬੋੜ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਪਹਿਲੀ ਬਰਸੀ ਪਿੰਡ ਬਾਦਲ ਵਿਖੇ ਮਨਾਈ ਗਈ। ਬਰਸੀ ਨੂੰ ਲੈ ਕੇ ਪਿੰਡ ਬਾਦਲ ਵਿਖੇ ਵੱਡਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਹੋਰਨਾਂ ਸਿਆਸੀ ਆਗੂਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ। ਬਾਦਲ ਪਰਿਵਾਰ ਵਲੋਂ ਸਮਾਗਮ ਲਈ ਕਰੀਬ 3 ਏਕੜ ਵਿਚ ਪੰਡਾਲ ਲਗਾਇਆ। ਇਸ ਮੌਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਸਿਆਸੀ ਸ਼ਖਸੀਅਤਾਂ ਪਹੁੰਚੀਆਂ। ਇਸ ਮੌਕੇ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਵਰਕਰ ਸਰਦਾਰ ਬਾਦਲ ਨੂੰ ਸ਼ਰਧਾਂਜਲੀ ਦੇਣ ਪਹੁੰਚੇ। 


author

Harinder Kaur

Content Editor

Related News