ਜ਼ੀਰਾ : ਤਾਂ ਇਸ ਕਾਰਨ ਚਾਚਾ ਬਣਿਆ ਭਤੀਜੀ ਦਾ ਹਤਿਆਰਾ

Sunday, Oct 07, 2018 - 05:14 PM (IST)

ਜ਼ੀਰਾ (ਅਕਾਲੀਆਂਵਾਲਾ) : ਪਿੰਡ ਸ਼ਾਹ ਅਬੂ ਬੱਕਰ ਵਿਖੇ ਚਾਚੇ ਵੱਲੋਂ ਆਪਣੀ ਹੀ ਭਤੀਜੀ ਨੂੰ ਕਿਰਚਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਏ. ਐੱਸ. ਆਈ. ਸਤਪਾਲ ਸਿੰਘ ਨੇ ਦੱਸਿਆ ਕਿ ਲੜਕੀ ਦੀ ਮਾਂ ਬਲਵਿੰਦਰ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਲੜਕੀ ਦਾ ਚਾਚਾ ਬਲਦੇਵ ਸਿੰਘ ਲੜਕੀ ਦੇ ਪਿੰਡ ਦੇ ਹੀ ਨੌਜਵਾਨ ਅਕਾਸ਼ਦੀਪ ਪੁੱਤਰ ਕਸ਼ਮੀਰ ਸਿੰਘ ਨਾਲ ਸਬੰਧਾਂ ਬਾਰੇ ਚਰਿੱਤਰ 'ਤੇ ਸ਼ੱਕ ਕਰਦਾ ਸੀ, ਜਿਸ ਕਰ ਕੇ ਉਸ ਨੇ ਤੈਸ਼ 'ਚ ਆ ਕੇ ਲੜਕੀ ਦਾ ਕਤਲ ਕਰ ਦਿੱਤਾ।  

ਦੱਸ ਦਈਏ ਕਿ ਕਿਰਨਦੀਪ ਕੌਰ (16) ਪੁੱਤਰੀ ਮੰਗਾ ਸਿੰਘ ਵਾਸੀ ਸ਼ਾਹ ਅਬੂ ਬੱਕਰ ਆਪਣੀ ਦਾਦੀ ਨਾਲ ਬੱਧਨੀ ਕਲਾਂ ਵਿਖੇ ਜਾਣ ਲਈ ਬੱਸ ਅੱਡੇ 'ਤੇ ਖੜ੍ਹੀ ਸੀ ਤਾਂ ਉਥੇ ਉਸ ਦੇ ਚਾਚੇ ਬਲਦੇਵ ਸਿੰਘ ਉਰਫ ਮੰਨੂੰ ਪੁੱਤਰ ਸਾਧਾ ਸਿੰਘ ਨੇ ਕਿਰਚਾਂ ਮਾਰ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਜ਼ਖਮੀ ਲੜਕੀ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ, ਉਥੇ  ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। 
 


Related News