ਬੂਟੇ ਲਾ ਕੇ ਮਨਾਇਆ ਜਨਮ ਦਿਨ
Monday, Apr 15, 2019 - 03:55 AM (IST)

ਫਿਰੋਜ਼ਪੁਰ (ਗੁਲਾਟੀ)-ਸਥਾਨਕ ਪੁਲਸ ਥਾਣੇ ’ਚ ਇਕ ਨੌਜਵਾਨ ਨੇ ਬੂਟੇ ਲਾ ਕੇ ਆਪਣਾ ਜਨਮ ਦਿਨ ਮਨਾਇਆ। ਜਾਣਕਾਰੀ ਦਿੰਦਿਆਂ ਪੁਲਸ ਥਾਣੇ ਦੇ ਏ. ਐੱਸ. ਆਈ. ਲਖਵੀਰ ਸਿੰਘ ਨੇ ਦੱਸਿਆ ਕਿ ਪਿੰਡ ਕੋਟਲਾ ਦੇ ਬੀਡ਼ ਸੋਸਾਇਟੀ ਦੇ ਮੈਂਬਰ ਸੋਨੂੰ ਕੋਟਲਾ ਨੇ ਨਵੀਂ ਪਿਰਤ ਪਾਉਂਦਿਆਂ ਥਾਣੇ ’ਚ ਬੂਟੇ ਲਾ ਕੇ ਆਪਣਾ ਜਨਮ ਦਿਨ ਮਨਾਇਆ। ਇਸ ਕਾਰਜ ਦੀ ਤਲਵੰਡੀ ਭਾਈ ਪੁਲਸ ਥਾਣੇ ਦੇ ਮੁਖੀ ਗੁਰਦਿਆਲ ਸਿੰਘ, ਏ. ਐੱਸ. ਆਈ. ਬਲਜਿੰਦਰ ਸਿੰਘ, ਮੱੁਖ ਮੁਨਸ਼ੀ ਕਰਮ ਸਿੰਘ, ਏ. ਐੱਸ. ਆਈ. ਕਰਮ ਸਿੰਘ, ਦਰਸ਼ਨ ਸਿੰਘ, ਗਰਮੱੁਖ ਸਿੰਘ ਆਦਿ ਪੁਲਸ ਮੁਲਾਜ਼ਮਾਂ ਨੇ ਸ਼ਲਾਘਾ ਕੀਤੀ।