ਹੁਸ਼ਿਆਰਪੁਰ ਵਿਖੇ ਠੇਕੇਦਾਰ ਨੂੰ ਮਾਰਨ ਦੀ ਨੀਅਤ ਨਾਲ ਕੀਤੀ ਫਾਇਰਿੰਗ, ਪਿਓ-ਪੁੱਤ ਗ੍ਰਿਫ਼ਤਾਰ

Friday, Mar 24, 2023 - 12:35 PM (IST)

ਹੁਸ਼ਿਆਰਪੁਰ ਵਿਖੇ ਠੇਕੇਦਾਰ ਨੂੰ ਮਾਰਨ ਦੀ ਨੀਅਤ ਨਾਲ ਕੀਤੀ ਫਾਇਰਿੰਗ, ਪਿਓ-ਪੁੱਤ ਗ੍ਰਿਫ਼ਤਾਰ

ਹੁਸ਼ਿਆਰਪੁਰ (ਰਾਕੇਸ਼)- ਝਗੜੇ ਦੌਰਾਨ ਠੇਕੇਦਾਰ ਨੂੰ ਮਾਰਨ ਦੀ ਨੀਯਤ ਨਾਲ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੀ. ਐੱਸ. ਪੀ. ਪਲਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਸਦਰ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਬਲਜਿੰਦਰ ਸਿੰਘ ਭੁੱਲਰ ਅਤੇ ਏ. ਐੱਸ. ਆਈ. ਜਸਵੀਰ ਸਿੰਘ ਦੀ ਟੀਮ ਨੇ ਨਵੀਂ ਕੋਠੀ ਬਣਾਉਣ ਦੇ ਪੈਸਿਆਂ ਨੂੰ ਲੈ ਕੇ ਹੋਏ ਝਗੜੇ ਦੌਰਾਨ ਠੇਕੇਦਾਰ ਸੰਦੀਪ ਸੰਧੂ ਪੁੱਤਰ ਕੁਲਦੀਪ ਸੰਧੂ ਵਾਸੀ ਅਜੋਵਾਲ ਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

ਠੇਕੇਦਾਰ ਸੰਦੀਪ ਸੰਧੂ ਨੇ ਆਪਣੇ ਬਿਆਨ ’ਚ ਦੱਸਿਆ ਕਿ ਕਰੀਬ 1 ਸਾਲ ਪਹਿਲਾਂ ਉਸ ਨੇ ਕੋਠੀ ਬਣਾਉਣ ਦਾ ਠੇਕਾ ਅਮਿਤ ਕੁਮਾਰ ਪੁੱਤਰ ਜਨਕ ਰਾਜ ਵਾਸੀ ਅੰਮ੍ਰਿਤ ਕਾਲੋਨੀ, ਨੇੜੇ ਸਾਈਂ ਬਾਬਾ ਮੰਦਰ, ਅਦਮਬਾਲ ਰੋਡ ਕੋਲੋਂ 33 ਲੱਖ ਰੁਪਏ ’ਚ ਲਿਆ ਸੀ ਅਤੇ ਉਸ ਨੇ ਕੋਠੀ ਦਾ ਕੰਮ ਮੁਕੰਮਲ ਕਰ ਦਿੱਤਾ ਸੀ ਪਰ ਉਸ ਦਾ ਅਮਿਤ ਕੁਮਾਰ ਵੱਲ 5 ਲੱਖ ਰੁਪਏ ਬਕਾਇਆ ਸੀ। ਵੀਰਵਾਰ ਜਦੋਂ ਉਹ ਉਸ ਤੋਂ ਪੈਸੇ ਲੈਣ ਉਸ ਦੀ ਕੋਠੀ ’ਤੇ ਗਿਆ ਸੀ ਤਾਂ ਅਮਿਤ ਕੁਮਾਰ ਕੋਠੀ ਦੇ ਉਦਘਾਟਨ ਦੀ ਤਿਆਰੀ ਕਰ ਰਿਹਾ ਸੀ।

ਇਹ ਵੀ ਪੜ੍ਹੋ : ਕੀ ਬੱਬਰ ਖਾਲਸਾ, ਰਿੰਦੇ, ਖੰਡੇ ਤੇ ਪੰਮੇ ਦੀ ਮਦਦ ਨਾਲ ISI ਕਰ ਰਹੀ ਹੈ ਅੰਮ੍ਰਿਤਪਾਲ ਸਿੰਘ ਦੀ ਮਦਦ?

PunjabKesari

ਜਦੋਂ ਉਸ ਨੇ ਆਪਣਾ ਬਕਾਇਆ ਮੰਗਿਆ ਤਾਂ ਉਹ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਆਪਣੇ ਲੜਕੇ ਨਿਖਿਲ ਬੱਬਰ ਨੂੰ ਕਮਰੇ ਵਿਚੋਂ ਰਿਵਾਲਵਰ ਲਿਆਉਣ ਲਈ ਕਿਹਾ। ਇਸ ’ਤੇ ਜਿਵੇਂ ਹੀ ਉਸ ਦਾ ਲੜਕਾ ਰਿਵਾਲਵਰ ਲੈ ਕੇ ਆਇਆ ਤਾਂ ਉਸ ਨੇ ਜਾਨੋਂ ਮਾਰਨ ਦੀ ਨੀਯਤ ਨਾਲ ਉਸ ’ਤੇ ਰਿਵਾਲਵਰ ਨਾਲ ਫਾਇਰ ਕਰ ਦਿੱਤਾ। ਉਸ ਦੇ ਹੇਠਾਂ ਬੈਠ ਜਾਣ ਕਾਰਨ ਗੋਲੀ ਉਸ ਦੇ ਉਪਰੋਂ ਲੰਘ ਗਈ। ਦੂਜਾ ਫਾਇਰ ਮਿਸ ਹੋਣ ’ਤੇ ਗੋਲੀ ਦੀ ਆਵਾਜ਼ ਨਾਲ ਆਸਪਾਸ ਦੇ ਲੋਕ ਇਕੱਠੇ ਹੋ ਗਏ। ਮੇਰੇ ਵੱਲੋਂ ਪੁਲਸ ਨੂੰ ਸੂਚਿਤ ਕਰਨ ਤੋਂ ਬਾਅਦ ਥਾਣਾ ਸਦਰ ਦੀ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। 

ਠੇਕੇਦਾਰ ਸੰਦੀਪ ਸੰਧੂ ਦੇ ਬਿਆਨਾਂ ’ਤੇ ਥਾਣਾ ਸਦਰ ਵਿਖੇ ਮੁਕੱਦਮਾ ਨੰਬਰ 44 ਮਿਤੀ 23 ਮਾਰਚ 2023 ਅਸਲਾ ਐਕਟ ਤਹਿਤ ਦਰਜ ਕਰਕੇ ਕੁਝ ਹੀ ਘੰਟਿਆਂ ਦੇ ਅੰਦਰ ਦੋਸ਼ੀ ਅਮਿਤ ਕੁਮਾਰ ਪੁੱਤਰ ਜਗਤ ਰਾਜ ਅਤੇ ਨਿਖਿਲ ਬੱਬਰ ਪੁੱਤਰ ਅਮਿਤ ਕੁਮਾਰ ਵਾਸੀ ਅੰਮ੍ਰਿਤ ਕਾਲੋਨੀ, ਨਜ਼ਦੀਕ ਸਾਈਂ ਬਾਬਾ ਮੰਦਰ, ਆਦਮਬਾਲ ਰੋਡ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵਾਰਦਾਤ ਵਿਚ ਵਰਤਿਆ ਰਿਵਾਲਵਰ 32 ਬੋਰ ਬਰਾਮਦ ਕਰਕੇ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ :  ਹੱਸਦੇ-ਵੱਸਦੇ ਘਰ 'ਚ ਪਲਾਂ 'ਚ ਮਚਿਆ ਚੀਕ-ਚਿਹਾੜਾ, ਪਾਣੀ 'ਚ ਡੁੱਬਣ ਕਾਰਨ 4 ਸਾਲਾ ਮਾਸੂਮ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News